'ਪੱਕੀ ਫ਼ਸਲ 'ਤੇ ਗੜ੍ਹੇ ਮਾਰੀ ਲੱਕ ਤੋੜ ਦਿੰਦੀ ਐ ਜੱਟਾਂ ਦਾ' ਪਰਦੀਪ ਸਰਾਂ ਨੇ ਕੀਤਾ ਕਿਸਾਨਾਂ ਦੇ ਹਾਲਾਤਾਂ ਨੂੰ ਬਿਆਨ, ਦੇਖੋ ਵੀਡੀਓ

written by Aaseen Khan | April 18, 2019

'ਪੱਕੀ ਫ਼ਸਲ 'ਤੇ ਗੜ੍ਹੇ ਮਾਰੀ ਲੱਕ ਤੋੜ ਦਿੰਦੀ ਐ ਜੱਟਾਂ ਦਾ' ਪਰਦੀਪ ਸਰਾਂ ਨੇ ਕੀਤਾ ਕਿਸਾਨਾਂ ਦੇ ਹਾਲਾਤਾਂ ਨੂੰ ਬਿਆਨ, ਦੇਖੋ ਵੀਡੀਓ : ਪੰਜਾਬ ਦੇ ਨਾਮਵਰ ਗਾਇਕ ਪਰਦੀਪ ਸਰਾਂ ਜਿੰਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ। ਪਰਦੀਪ ਸਰਾਂ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਪਰਦੀਪ ਗੜ੍ਹੇ ਮਾਰੀ ਨਾਲ ਹੋਏ ਕਿਸਾਨਾਂ ਦੇ ਨੁਕਸਾਨ ਨੂੰ ਗੀਤ ਰਾਹੀਂ ਦੱਸ ਦੇ ਨਜ਼ਰ ਆ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਮੌਸਮ ਖ਼ਰਾਬ ਹੈ ਅਤੇ ਥਾਂ ਥਾਂ 'ਤੇ ਮੀਂਹ ਅਤੇ ਗੜ੍ਹੇ ਮਾਰੀ ਨਾਲ ਪੱਕੀਆਂ ਕਣਕਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਸੇ ਹਾਲਤਾਂ ਨੂੰ ਦਰਸਾਉਂਦਾ ਗੀਤਕਾਰ ਬਬਲੂ ਸੋਢੀ ਦਾ ਲਿਖਿਆ ਇਹ ਗੀਤ ਕਿਸਾਨਾਂ ਦਾ ਦਰਦ ਬਿਆਨ ਕਰ ਰਿਹਾ ਹੈ।


ਪਰਦੀਪ ਸਰਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ "Kisan de Ajj de halaatan nu biyaan krda ik gana ... last year bablu sodhi bai ne likh k dita c ...ik passe kisan de eda di mausam vich saah suk rahe hunde te sheheran ch baithe mere varge keh dinde k lovely weather , waheguru meher kr"

ਹੋਰ ਵੇਖੋ : 'ਨੀ ਮੈਂ ਸੱਸ ਕੁੱਟਣੀ' ਗੀਤ ਤੇ ਬੋਲੀਆਂ 'ਚ ਬਹੁਤ ਸੁਣਿਆ ਹੁਣ ਦੇਖਣ ਨੂੰ ਮਿਲੇਗੀ ਫ਼ਿਲਮ, ਅਗਲੇ ਸਾਲ ਹੋਵੇਗੀ ਰਿਲੀਜ਼

 

View this post on Instagram

 

ਲੋਕਾਂ ਵਿੱਚ ਆਮ ਜਿਹਾ ..... ❤️

A post shared by ??????? ????  ਪਰਦੀਪ کਰਾਂ ƪઉ (@pardeepsran) on


ਪਰਦੀਪ ਸਰਾਂ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਪਰਦੀਪ ਸਰਾਂ ਪਿਛਲੇ ਮਹੀਨੇ ਹੀ ਸੁਪਰਹਿੱਟ ਗੀਤ ਗੋਲਡ ਡਿੱਗਰ ਦਰਸ਼ਕਾਂ ਲਈ ਲੈ ਆਏ ਸੀ ਜਿਸ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਚੱਕਦੇ ਅਤੇ ਪੀਟੀਸੀ ਪੰਜਾਬੀ 'ਤੇ ਕੀਤਾ ਗਿਆ ਸੀ। ਪਰਦੀਪ ਸਰਾਂ ਬਾਲੀਵੁੱਡ ‘ਚ ਵੀ ਆਪਣੀ ਗਾਇਕੀ ਦੇ ਜਲਵੇ ਬਿਖੇਰ ਚੁੱਕੇ ਹਨ। 2017 ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਦੀ ਫਿਲਮ ਹੈਰੀ ਮੈੱਟ ਸੇਜ਼ਲ ‘ਚ ਪਰਿੰਦੇ ਨਾਮ ਦਾ ਸ਼ਾਨਦਾਰ ਗਾਣਾ ਗਾ ਚੁੱਕੇ ਹਨ। ਇਸ ਤੋਂ ਇਲਾਵਾ ਦਾਦੇ ਦੀ ਬੰਦੂਕ ਅਤੇ ਪੀਟੀਸੀ ਸਟੂਡੀਓ ‘ਚ ਘੜਾ ਵੱਜਦਾ ਵਰਗੇ ਹਿੱਟ ਗੀਤ ਦੇ ਚੁੱਕੇ ਹਨ।

0 Comments
0

You may also like