ਗਾਇਕ ਪਰਦੀਪ ਸਰਾਂ ਨੇ ਵੀ ਪੋਸਟ ਪਾ ਕੇ ਭੈਣ ਕੌਰ ਬੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਕਿਹਾ- ‘ਵਾਹਿਗੁਰੂ ਜੀ ਹਰ ਖੁਸ਼ੀ ਦੇਣ ਤੈਨੂੰ’

Written by  Lajwinder kaur   |  July 05th 2021 01:29 PM  |  Updated: July 05th 2021 01:33 PM

ਗਾਇਕ ਪਰਦੀਪ ਸਰਾਂ ਨੇ ਵੀ ਪੋਸਟ ਪਾ ਕੇ ਭੈਣ ਕੌਰ ਬੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਕਿਹਾ- ‘ਵਾਹਿਗੁਰੂ ਜੀ ਹਰ ਖੁਸ਼ੀ ਦੇਣ ਤੈਨੂੰ’

ਪੀਜ਼ਾ ਹੱਟ,ਮਿੱਤਰਾਂ ਦੇ ਬੂਟ, ਹੀਰੋ ਵਰਗਾ, ਪਰਾਂਦਾ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੀ ਪੰਜਾਬੀ ਗਾਇਕਾ ਕੌਰ ਬੀ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ । ਕੌਰ ਬੀ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ । ਜਿਸ ਦੇ ਚੱਲਦੇ ਗਾਇਕ ਪਰਦੀਪ ਸਰਾਂ ਨੇ ਵੀ ਕੌਰ ਬੀ ਦੇ ਲਈ ਬਰਥਡੇਅ ਪੋਸਟ ਪਾਈ ਹੈ।

Kaur b image source- instagram

ਹੋਰ ਪੜ੍ਹੋ :  ਅੱਜ ਹੈ ਨਾਮੀ ਗਾਇਕ ਤਰਸੇਮ ਜੱਸੜ ਦਾ ਜਨਮਦਿਨ, ਸੋਸ਼ਲ ਮੀਡੀਆ ਉੱਤੇ ਲੱਗਿਆ ਵਧਾਈ ਦੇਣ ਵਾਲੇ ਮੈਸੇਜਾਂ ਦਾ ਤਾਂਤਾ

ਹੋਰ ਪੜ੍ਹੋ : ਬਿੰਨੂ ਢਿੱਲੋਂ, ਜੱਸੀ ਗਿੱਲ ਤੇ ਗੁਰਨਾਮ ਭੁੱਲਰ ਨਜ਼ਰ ਆਏ ਸਰਦਾਰੀ ਲੁੱਕ ‘ਚ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਕਲਾਕਾਰਾਂ ਦਾ ਇਹ ਅੰਦਾਜ਼

pardeep and kaur b image source- instagram

ਪਰਦੀਪ ਸਰਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਹੈਪੀ ਬਰਥਡੇਅ ਕੁੜੀਏ @kaurbmusic , ਵਾਹਿਗੁਰੂ ਜੀ ਹਰ ਖੁਸ਼ੀ ਦੇਣ ਤੈਨੂੰ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਕੌਰ ਬੀ ਨੂੰ ਬਰਥਡੇਅ ਵਿਸ਼ ਕਰ ਰਹੇ ਨੇ।

singer kaur b shared her father picture and wishe happy father's day to everyone image source- instagram

ਜੇ ਗੱਲ ਕਰੀਏ ਕੌਰ ਬੀ ਦੇ ਸੰਗੀਤ ਸਫਰ ਦੀ ਤਾਂ ਅੱਜ ਉਹ ਜਿਸ ਮੁਕਾਮ ‘ਤੇ ਨੇ ਉਸ ਪਿੱਛੇ ਉਨ੍ਹਾਂ ਦੀ ਮਿਹਨਤ ਤੇ ਇੱਕ ਲੰਬਾ ਸੰਘਰਸ਼ ਸ਼ਾਮਿਲ ਹੈ । ਕੌਰ ਬੀ ਨੇ ‘ਲਾਹੌਰ ਦਾ ਪਰਾਂਦਾ’, ‘ਜੱਟੀ’, ‘ਕਾਫ਼ਿਰ’, ‘ਬਜਟ’, ‘ਸੰਧੂਰੀ ਰੰਗ’, ‘ਖੁਦਗਰਜ਼ ਮੁਹੱਬਤ’, ‘ਪਰਾਂਦਾ’, ‘ਅਗੇਂਜ਼ਡ ਜੱਟੀ’, ‘ਫੀਲਿੰਗ’, ‘ਮਹਾਰਾਣੀ’ ਸਣੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੀ ਹੈ। ਕੌਰ ਬੀ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।

 

 

View this post on Instagram

 

A post shared by ??????? ???? (@pardeepsran)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network