ਪਰਮੀਸ਼ ਵਰਮਾ ਦੇ ‘dream car’ ਨਾਲ ਜੁੜੇ ਹੋਏ ਨੇ ਕਾਫੀ ਇਮੋਸ਼ਨ, ਆਸਟ੍ਰੇਲੀਆ ‘ਚ ਕੀਤੀਆਂ ਮਿਹਨਤਾਂ ਦੇ ਨਾਲ ਜੋੜੇ ਪੈਸਿਆਂ ਨਾਲ ਆਪਣੇ ਛੋਟੇ ਭਰਾ ਸੁੱਖਨ ਲਈ ਖਰੀਦੀ ਸੀ ਕਾਰ

Reported by: PTC Punjabi Desk | Edited by: Lajwinder kaur  |  March 25th 2021 09:33 AM |  Updated: March 25th 2021 10:37 AM

ਪਰਮੀਸ਼ ਵਰਮਾ ਦੇ ‘dream car’ ਨਾਲ ਜੁੜੇ ਹੋਏ ਨੇ ਕਾਫੀ ਇਮੋਸ਼ਨ, ਆਸਟ੍ਰੇਲੀਆ ‘ਚ ਕੀਤੀਆਂ ਮਿਹਨਤਾਂ ਦੇ ਨਾਲ ਜੋੜੇ ਪੈਸਿਆਂ ਨਾਲ ਆਪਣੇ ਛੋਟੇ ਭਰਾ ਸੁੱਖਨ ਲਈ ਖਰੀਦੀ ਸੀ ਕਾਰ

ਪੰਜਾਬੀ ਗਾਇਕ ਤੇ ਐਕਟਰ ਪਰਮੀਸ਼ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਆਪਣੀ ਡਰੀਮ ਕਾਰ ਦੇ ਬਾਰੇ ਜੁੜੇ ਕਿੱਸੇ ਨੂੰ ਸਾਂਝਾ ਕੀਤਾ ਹੈ।

inside image of parmish verma with brother sukhan image source- facebook.com/ParmishVerma

ਹੋਰ ਪੜ੍ਹੋ : ਰਿਤੇਸ਼ ਦੇਸ਼ਮੁਖ ਆਪਣੀ ਫੱਟੜ ਹੋਈ ਪਤਨੀ ਜੇਨੇਲੀਆ ਦੀ ਕੁਝ ਇਸ ਤਰ੍ਹਾਂ ਕਰ ਰਹੇ ਨੇ ਸੇਵਾ,ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਹ ਵੀਡੀਓ

inside image of parmish verma image source- facebook.com/ParmishVerma

ਪਰਮੀਸ਼ ਵਰਮਾ ਨੇ ਦੱਸਿਆ ਕਿ ਟਾਟਾ ਸਫਾਰੀ ਉਨ੍ਹਾਂ ਦੀ ਡਰੀਮ ਕਾਰ ਰਹੀ ਹੈ। ਉਹ ਚਾਹੁੰਦਾ ਸੀ ਕਿ ਉਹ ਕਾਲਜ ਸਫਾਰੀ ‘ਚ ਜਾਣ ਪਰ ਇਹ ਸੁਫਨਾ ਪੂਰਾ ਨਹੀਂ ਕਰ ਪਾਏ। ਪਰ ਆਸਟ੍ਰੇਲੀਆ ‘ਚ ਉਨ੍ਹਾਂ ਨੇ ਸਖਤ ਮਿਹਨਤਾਂ ਕਰਕੇ ਪੈਸੇ ਜੋੜੇ ਤੇ ਇੰਡੀਆ ਆ ਕੇ ਆਪਣੇ ਛੋਟੇ ਭਰਾ ਸੁੱਖਨ ਵਰਮਾ ਨੂੰ ਲੈ ਕੇ ਦਿੱਤੀ।

parmish verma with his new car image source- facebook.com/ParmishVerma

ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਦੂਜੀ ਵਾਰ ਆਪਣੀ ਡਰੀਮ ਕਾਰ ਨਵੀਂ ਸਫਾਰੀ ਲਈ ਹੈ। ਇਸ ਡਰੀਮ ਕਾਰ ਦੇ ਨਾਲ ਜੁੜੀਆਂ ਗੱਲਾਂ ਨੂੰ ਉਨ੍ਹਾਂ ਨੇ ਇਸ ਵੀਡੀਓ ‘ਚ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤੀਆਂ ਨੇ। ਦਰਸ਼ਕਾਂ ਨੂੰ ਪਰਮੀਸ਼ ਵਰਮਾ ਦੀ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ। ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਇਸ ਤੋਂ ਇਲਾਵਾ ਅਦਾਕਾਰੀ ਖੇਤਰ ‘ਚ ਕਾਫੀ ਸਰਗਰਮ ਨੇ।  ਉਨ੍ਹਾਂ ਨੇ ਸਾਲ 2017 ‘ਚ ‘ਰੌਕੀ ਮੈਂਟਲ’ ਨਾਲ ਬਤੌਰ ਹੀਰੋ ਫ਼ਿਲਮੀ ਪਰਦੇ ‘ਤੇ ਧਮਾਕੇਦਾਰ ਐਂਟਰੀ ਕੀਤੀ। ਇਸ ਤੋਂ ਬਾਅਦ ਉਸ ਨੇ ਪੰਜਾਬੀ ਫਿਲਮਾਂ ‘ਦਿਲ ਦੀਆਂ ਗੱਲਾਂ’ ਤੇ ‘ਸਿੰਘਮ’, ‘ਜਿੰਦੇ ਮੇਰੀਏ’ ਵਰਗੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।


Popular Posts

LIVE CHANNELS
DOWNLOAD APP


© 2026 PTC Punjabi. All Rights Reserved.
Powered by PTC Network