ਗਾਇਕ ਪ੍ਰਭ ਗਿੱਲ ਲੈ ਕੇ ਆ ਰਹੇ ਨੇ ਨਵਾਂ ਗੀਤ ‘Mera Good luck’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ
ਪੰਜਾਬੀ ਗਾਇਕ ਪ੍ਰਭ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਨਵੇਂ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ। ਜੀ ਹਾਂ ਉਹ ਮੇਰਾ ਗੁੱਡ ਲੱਕ (Mera Good luck) ਟਾਈਟਲ ਹੇਠ ਰੋਮਾਂਟਿਕ ਗੀਤ ਲੈ ਕੇ ਆ ਰਹੇ ਨੇ।
Image Source: Instagram
ਹੋਰ ਪੜ੍ਹੋ : ਬੀ ਪਰਾਕ ਨੇ ਸਾਂਝਾ ਕੀਤਾ ‘ਫਿਲਹਾਲ 2’ ਦਾ ਨਵਾਂ ਪੋਸਟਰ, ਵੀਡੀਓ ‘ਚ ਨਜ਼ਰ ਆਉਣਗੇ ਅਕਸ਼ੇ ਕੁਮਾਰ, ਨੂਪੁਰ ਸੈਨਨ ਤੇ ਐਮੀ ਵਿਰਕ
Image Source: Instagram
ਗਾਣੇ ਦਾ ਪੋਸਟਰ ਸਾਂਝਾ ਕਰਦੇ ਹੋਏ ਗਾਇਕ ਪ੍ਰਭ ਗਿੱਲ ਨੇ ਲਿਖਿਆ ਹੈ- ‘1st Look ਮੇਰੇ ਅਗਲੇ ਗੀਤ #MeraGoodluck #staytuned’ । ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਗਾਇਕ ਬੱਬਲ ਰਾਏ ਨੇ ਵੀ ਕਮੈਂਟ ਕਿਹਾ ਹੈ ਕਿ ਬਹੁਤ ਪਿਆਰ ਗੀਤ’ । ਜੇ ਗੱਲ ਕਰੀਏ ਇਸ ਗੀਤ ਦੇ ਬੋਲ ਮਨਿੰਦਰ ਕੈਲੀ ਨੇ ਲਿਖੇ ਤੇ ਮਿਊਜ਼ਿਕ ਹੋਵੇਗਾ ਦੇਸੀ ਰੂਟਜ਼ ਦਾ । ਗਾਣੇ ਦਾ ਵੀਡੀਓ Frame Singh ਵੱਲੋਂ ਤਿਆਰ ਕੀਤਾ ਗਿਆ ਹੈ। ਫਿਲਹਾਲ ਗਾਣੇ ਦੀ ਰਿਲੀਜ਼ ਡੇਟ ਬਾਰੇ ਗਾਇਕ ਪ੍ਰਭ ਗਿੱਲ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ।
Image Source: Instagram
ਜੇ ਗੱਲ ਕਰੀਏ ਪ੍ਰਭ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਤਾਰਿਆਂ ਦੇ ਦੇਸ਼, ਇੱਕ ਰੀਝ, ਬੱਚਾ, ਮੇਰੇ ਕੋਲ, ਜਾਨ, ਪਹਿਲੀ ਵਾਰ, ਤਮੰਨਾ,ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ। ਆਉਣ ਵਾਲੇ ਸਮੇਂ ‘ਚ ਉਹ ਪੰਜਾਬੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨਜ਼’ ਦੇ ਨਾਲ ਆਪਣੀ ਅਦਾਕਾਰੀ ਪੇਸ਼ ਕਰਦੇ ਹੋਏ ਨਜ਼ਰ ਆਉਣਗੇ। ਕੋਰੋਨਾ ਕਾਲ ਕਰਕੇ ਇਹ ਫ਼ਿਲਮ ਰਿਲੀਜ਼ ਨਹੀਂ ਹੋ ਪਾਈ।