ਗਾਇਕ ਪ੍ਰਭ ਗਿੱਲ ਨੂੰ ਮਿਲੀ ਇਹ ਖ਼ਾਸ ਚੀਜ਼, ਘਰ ਆਈ ਖੁਸ਼ੀ, ਫੈਨਜ਼ ਦੇ ਰਹੇ ਨੇ ਵਧਾਈਆਂ

Written by  Lajwinder kaur   |  November 18th 2022 09:06 AM  |  Updated: November 18th 2022 06:39 AM

ਗਾਇਕ ਪ੍ਰਭ ਗਿੱਲ ਨੂੰ ਮਿਲੀ ਇਹ ਖ਼ਾਸ ਚੀਜ਼, ਘਰ ਆਈ ਖੁਸ਼ੀ, ਫੈਨਜ਼ ਦੇ ਰਹੇ ਨੇ ਵਧਾਈਆਂ

Prabh Gill news: ਗਾਇਕ ਪ੍ਰਭ ਗਿੱਲ ਦੇ ਗੀਤ, ਪਿਆਰ ਦੇ ਹਸੀਨ ਸੁਫ਼ਨਿਆਂ ਦਾ ਅਨੰਦ ਦਿੰਦੇ ਹਨ ਤਾਂਹੀ ਉਨ੍ਹਾਂ ਨੂੰ ਰੋਮਾਂਟਿਕ ਗੀਤਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਪ੍ਰਭ ਗਿੱਲ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਜਿੱਥੇ ਉਹ ਆਪਣੇ ਫੈਨਜ਼ ਦੇ ਲਈ ਮਜ਼ੇਦਾਰ ਪੋਸਟਾਂ ਪਾਉਂਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਇੱਕ ਖੁਸ਼ੀ ਸਾਂਝੀ ਕੀਤੀ ਹੈ। ਜੀ ਹਾਂ ਉਨ੍ਹਾਂ ਨੂੰ ਯੂਟਿਊਬ ਵੱਲੋਂ ਗੋਲਡਨ ਬਟਨ ਮਿਲ ਗਿਆ ਹੈ।

ਹੋਰ ਪੜ੍ਹੋ: ਵਿੱਕੀ ਕੌਸ਼ਲ ਨੂੰ ਏਅਰਪੋਰਟ ‘ਤੇ ਅਚਾਨਕ ਮਿਲਿਆ ਪੁਰਾਣਾ ਦੋਸਤ, ਪਰ ਮਿਲਣ ਦੀ ਖੁਸ਼ੀ ‘ਚ ਕਰ ਬੈਠੇ ਅਜਿਹੀ ਗਲਤੀ, ਦੇਖੋ ਵਾਇਰਲ ਵੀਡੀਓ

Image Source : Instagram

ਗਾਇਕ ਤੇ ਐਕਟਰ ਪ੍ਰਭ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸੁਨੇਹਾ ਸਾਂਝਾ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੇ ਫੈਨਜ਼ ਦੇ ਸਾਹਮਣੇ ਗੋਲਡਨ ਬਟਨ ਵਾਲੇ ਬਾਕਸ ਨੂੰ ਖੋਲਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਫੈਨਜ਼ ਦਾ ਦਿਲੋਂ ਧੰਨਵਾਦ ਵੀ ਕੀਤਾ ਹੈ। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ।

singer prabh gill Image Source : Instagram

ਜੇ ਗੱਲ ਕਰੀਏ ਪ੍ਰਭ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ 'ਚ ਵੀ ਕੰਮ ਕਰ ਰਹੇ ਹਨ। ਪਿਛਲੇ ਸਾਲ ਉਨ੍ਹਾਂ ਨੇ ਯਾਰ ਅਣਮੁੱਲੇ ਰਿਟਰਨਜ਼ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਹੈ। ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ ਲਈ ਗੀਤ ਵੀ ਗਾ ਚੁੱਕੇ ਹਨ।

Prabh Gill ,, Image Source : Instagram

 

View this post on Instagram

 

A post shared by Prabh Gill (@prabhgillmusic)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network