ਗਾਇਕ ਰਾਜ ਕਾਕੜਾ ਦੇ ਭਰਾ ਪਰਵਿੰਦਰ ਸਿੰਘ ਦੀ ਕੋਰੋਨਾ ਦੇ ਕਾਰਨ ਹੋਈ ਮੌਤ, ਪੋਸਟ ਪਾ ਕਿਹਾ- ‘ਚੰਗਾ ਵੀਰ ਮੇਰਿਆ ਏਨਾ ਈ ਸਾਥ ਸੀ’

written by Lajwinder kaur | May 02, 2021

ਗਾਇਕ ਤੇ ਗੀਤਕਾਰ ਰਾਜ ਕਾਕੜਾ ਦੇ ਘਰ ਤੋਂ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਦੱਸਿਆ ਹੈ ਕਿ ਉਨ੍ਹਾਂ ਦੇ ਤਾਏ ਦੇ ਬੇਟੇ ਪਰਵਿੰਦਰ ਸਿੰਘ ਦਾ ਕੋਰੋਨਾ ਦੇ ਕਾਰਨ ਦਿਹਾਂਤ ਹੋ ਗਿਆ ਹੈ।

punjabi singer raj kakkar image credit:facebook.com/rajkakraofficial

ਹੋਰ ਪੜ੍ਹੋ : ਮਰਹੂਮ ਐਕਟਰ ਰਿਸ਼ੀ ਕਪੂਰ ਦੀ ਪਹਿਲੀ ਬਰਸੀ ‘ਤੇ ਪਤਨੀ ਨੀਤੂ ਸਿੰਘ ਤੇ ਬੇਟੀ ਰਿਧਿਮਾ ਕੂਪਰ ਨੇ ਯਾਦ ਕਰਦੇ ਹੋਈ ਪਾਈ ਭਾਵੁਕ ਪੋਸਟ

inside image of raj kakkar penned emotional note on his brother death image credit:facebook.com/rajkakraofficial

ਉਨ੍ਹਾਂ ਨੇ ਫੇਸਬੁੱਕ ਉੱਤੇ ਆਪਣੇ ਭਰਾ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਮੇਰੇ ਤਾਇਆ ਜੀ ਦਾ ਪੁੱਤਰ ਪਰਵਿੰਦਰ ਸਿੰਘ ਜੋ ਭਰਾ ਹੋਣ ਦੇ ਨਾਲ ਨਾਲ ਬਚਪਨ ਤੋਂ ਮੇਰਾ ਪਿਆਰਾ ਦੋਸਤ ਵੀ ਸੀ, ਅੱਜ ਕੋਰੋਨਾ ਕਾਰਨ ਸਾਡੇ ਕੋਲੋਂ ਖੋਹ ਲਿਆ ਗਿਆ । ਪਰਮਾਤਮਾ ਉਸ ਦੀ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੇ ।

ਚੰਗਾ ਵੀਰ ਮੇਰਿਆ ਏਨਾ ਈ ਸਾਥ ਸੀ

ਕੀ ਲਿਖਾਂ ਕੁੱਝ ਸਮਝ ਨਹੀਂ ਆ ਰਿਹਾ’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਰਾਜ ਕਾਕੜਾ ਨੂੰ ਹੌਸਲਾ ਦੇ ਰਹੇ ਨੇ।

raj kakkar image image credit:facebook

ਦੱਸ ਦਈਏ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਨੇ ਚਾਰੇ ਪਾਸੇ ਹਾਹਾਕਾਰ ਮਚਾ ਰੱਖੀ ਹੈ। ਕੋਵਿਡ-19  ਨੇ ਵੱਡੀ ਗਿਣਤੀ  ‘ਚ ਲੋਕਾਂ ਦੀ ਜਾਨਾਂ ਲੈ ਲਈਆਂ ਨੇ।

You may also like