ਗਾਇਕ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਭਰਾ ਭਾਬੀ ਨੂੰ ਵੈਡਿੰਗ ਐਨੀਵਰਸਿਰੀ ‘ਤੇ ਦਿੱਤੀ ਵਧਾਈ

written by Shaminder | December 12, 2020

ਗਾਇਕ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਭਰਾ ਭਾਬੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੂੰ ਵੈਡਿੰਗ ਐਨੀਵਰਸਿਰੀ  ਦੀਆਂ ਵਧਾਈਆਂ ਦਿੱਤੀਆਂ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਵਧਾਈ ਹੋਵੇ ਪ੍ਰਫੈਕਟ ਜੋੜੀ ਨੂੰ ਪ੍ਰਫੈਕਟ ਦਿਨ ‘ਤੇ । Resham singh anmol Brother ਹੈਪੀ ਵੈਡਿੰਗ ਐਨੀਵਰਸਿਰੀ ਮੇਰਾ ਪਿਆਰਾ ਭਰਾ ਐਡਵੋਕੇਟ ਸਰਵਨ ਸਿੰਘ ਤੇ ਮੰਨੀ ਭਾਬੀ’।ਗਾਇਕ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਭਰਾ ਅਤੇ ਭਾਬੀ ਦੀਆਂ ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਉਹ ਅਕਸਰ ਆਪਣੇ ਪਰਿਵਾਰ ਅਤੇ ਪ੍ਰੋਫੈਸ਼ਨ ਨਾਲ ਸਬੰਧਤ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੋਰ ਪੜ੍ਹੋ : ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋਏ ਗਾਇਕ ਰੇਸ਼ਮ ਸਿੰਘ ਅਨਮੋਲ
resham singh anmol brother ਏਨੀਂ ਦਿਨੀਂ ਉਹ ਖੇਤੀ ਬਿੱਲਾਂ ਦੇ ਵਿਰੋਧ ‘ਚ ਡਟੇ ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋ ਕੇ ਸੇਵਾ ਕਰ ਰਹੇ ਹਨ । resham singh anmol brother ਉਨ੍ਹਾਂ ਨੇ ਕਿਸਾਨਾਂ ਦੇ ਧਰਨੇ ਤੋਂ ਆਪਣੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਪਰ ਹਾਲੇ ਤੱਕ ਕਿਸਾਨਾਂ ਦੀ ਸਰਕਾਰ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ।

0 Comments
0

You may also like