ਗਾਇਕ ਰੋਹਨਪ੍ਰੀਤ ਸਿੰਘ ਨੇ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਵਿਆਹ ਤੋਂ ਬਾਅਦ ਨੇਹਾ ਕੱਕੜ ਦਾ ਪਹਿਲਾ ਜਨਮਦਿਨ, ਦੇਖੋ ਤਸਵੀਰਾਂ

written by Lajwinder kaur | June 07, 2021

ਸੋਸ਼ਲ ਮੀਡੀਆ ਦਾ ਕਿਊਟ ਤੇ ਲਵਲੀ ਕਪਲ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦਾ ਹੈ। ਬੀਤੇ ਦਿਨੀਂ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਦਾ ਜਨਮਦਿਨ ਸੀ। ਜੀ ਹਾਂ ਇਸ ਵਾਰ ਇਹ ਬਰਥਡੇਅ ਖ਼ਾਸ ਸੀ ਕਿਉਂਕਿ ਇਹ ਵਿਆਹ ਤੋਂ ਬਾਅਦ ਨੇਹਾ ਕੱਕੜ ਦਾ ਪਹਿਲਾ ਜਨਮਦਿਨ ਸੀ।

feature image of rohanpreet wished happy birthday to neha kakkar image source-instagram
ਹੋਰ ਪੜ੍ਹੋ : ਕਲਾਕਾਰ ਦਮਨ ਸੰਧੂ ਆਪਣੇ ਭਰਾ ਗੁਰਪ੍ਰੀਤ ਲਾਡੀ ਨੂੰ ਯਾਦ ਕਰਕੇ ਹੋਏ ਭਾਵੁਕ, ਸਾਂਝੀ ਕੀਤੀ ਅਣਦੇਖੀ ਵੀਡੀਓ
rohanpreet singh and neha kakkar image source-instagram
ਇਸ ਖ਼ਾਸ ਬਰਥਡੇਅ ਨੂੰ ਗਾਇਕ ਰੋਹਨਪ੍ਰੀਤ ਨੇ ਬਹੁਤ ਹੀ ਖ਼ਾਸ ਬਣਾਇਆ। ਉਨ੍ਹਾਂ ਨੇ ਬਲੈਕ ਤੇ ਪਿੰਕ ਰੰਗ ਦੀ ਸ਼ਾਨਦਾਰ ਸਜਾਵਟ ਦੇ ਨਾਲ ਕਮਰੇ ਨੂੰ ਸਜਾਇਆ ਹੋਇਆ ਸੀ। ਨੇਹਾ ਤੇ ਰੋਹਨ ਦੋਵੇਂ ਪਤੀ-ਪਤਨੀ ਬਲੈਕ ਰੰਗ ਦੇ ਸਟਾਈਲਿਸ਼ ਆਉਟ ਫਿੱਟ ‘ਚ ਨਜ਼ਰ ਆਏ।
image of rohanpreet singh and neha kakkar image source-instagram
ਗਾਇਕ ਰੋਹਨਪ੍ਰੀਤ ਨੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਵੀ ਸਾਂਝੀਆਂ ਕੀਤੀਆਂ ਨੇ। ਉਨ੍ਹਾਂ ਨੇ ਨਾਲ ਹੀ ਲਿਖਿਆ ਹੈ- ਤੁਹਾਡਾ ਪਹਿਲਾ ਜਨਮਦਿਨ ਮੇਰੇ ਨਾਲ... ਮੈਂ ਪ੍ਰਾਥਨਾ ਕਰਦਾ ਹੈ ਕਿ ਮੈਂ ਤੁਹਾਨੂੰ ਹੋਰ ਬਹੁਤ ਕੁਝ ਦੇ ਸਕਾਂ.. 🥰 Anyway.. ਜਨਮਦਿਨ ਮੁਬਾਰਕ ਮੇਰੀ ਜ਼ਿੰਦਗੀ!! ਮੇਰੀ ਸ਼ਹਿਜਾਦੀ @nehakakkar 👸🏻❤️’ । ਇਸ ਪੋਸਟ ਉੱਤੇ ਚਾਰ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ। ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਨੇਹਾ ਕੱਕੜ ਨੂੰ ਸ਼ੁਭਕਾਮਨਾਵਾਂ ਦੇ ਰਹੇ ਨੇ।  
 
View this post on Instagram
 

A post shared by Rohanpreet Singh (@rohanpreetsingh)

0 Comments
0

You may also like