ਗਾਇਕ ਰੌਸ਼ਨ ਪ੍ਰਿੰਸ ਨੇ ਆਪਣੇ ਬੇਟੇ ਗੌਰਿਕ ਦਾ ਫੁੱਟਬਾਲ ਖੇਡਦੇ ਦਾ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | May 20, 2021

ਆਪਣੀ ਮਿੱਠੀ ਆਵਾਜ਼ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲਾ ਗਾਇਕ ਰੌਸ਼ਨ ਪ੍ਰਿੰਸ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਨੇ। ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਬੇਟੇ ਗੌਰਿਕ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ।

punjabi singer roshan price image source- instagram

ਹੋਰ ਪੜ੍ਹੋ : ਅੱਜ ਹੈ ਪੰਜਾਬੀ ਕਲਾਕਾਰ ਹਾਰਬੀ ਸੰਘਾ ਦਾ ਜਨਮਦਿਨ, ਪਰ ਐਕਟਰ ਨੇ ਪੋਸਟ ਪਾ ਕੇ ਕਿਹਾ- ‘ਕੇਕ ਉਸ ਦਿਨ ਕੱਟਾਂਗਾ ਜਿਸ ਦਿਨ ਤਿੰਨ ਕਾਲੇ ਕਨੂੰਨ ਵਾਪਿਸ ਹੋਣਗੇ ਤੇ ਕਿਸਾਨ ਖੁਸ਼ੀ ਨਾਲ ਘਰ ਆਉਣਗੇ’

roshan prince son gurik play footbaal image source- instagram

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਰੌਸ਼ਨ ਪ੍ਰਿੰਸ ਨੇ ਲਿਖਿਆ ਹੈ- ‘ਆਉ ਫੁੱਟਬਾਲ ਖੇਡੀਏ..’ । ਵੀਡੀਓ 'ਚ ਦੋ ਸਾਲ ਦਾ ਗੌਰਿਕ ਫੁੱਟਬਾਲ ਦੇ ਨਾਲ ਖੇਡਦਾ ਹੋਇਆ ਨਜ਼ਰ ਆ ਰਿਹਾ ਹੈ। ਗੁਰਪ੍ਰੀਤ ਘੁੱਗੀ, ਧੀਰਜ ਕੁਮਾਰ, ਰਘਵੀਰ ਬੋਲੀ ਹੋਰ ਨੇ ਵੀ ਕਮੈਂਟ ਕਰਕੇ ਗੌਰਿਕ ਨੂੰ ਆਪਣਾ ਪਿਆਰ ਦਿੱਤਾ ਹੈ। ਪ੍ਰਸ਼ੰਸਕਾਂ ਨੂੰ ਵੀ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਉਹ ਅਕਸਰ ਹੀ ਆਪਣੇ ਬੱਚਿਆਂ ਦੇ ਬਿਤਾਏ ਖ਼ਾਸ ਪਲਾਂ ਨੂੰ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।

roshan prince video comments image source- instagram

 

ਜੇ ਗੱਲ ਕਰੀਏ ਰੌਸ਼ਨ ਪ੍ਰਿੰਸ ਦੇ ਵਰਕ ਫਰੰਟ ਦੀ ਤਾਂ ਉਹ ‘ਬਿਊਟੀਫੁਲ ਬਿੱਲੋ’ ਫ਼ਿਲਮ ਵਿੱਚ ਰੁਬੀਨਾ ਬਾਜਵਾ ਤੇ ਨੀਰੂ ਬਾਜਵਾ ਦੇ ਨਾਲ ਨਜ਼ਰ ਆਉਣਗੇ । ਇਸ ਤੋਂ ਇਲਾਵਾ ਉਹ ਇੱਕ ਹੋਰ ਪੰਜਾਬੀ ਫ਼ਿਲਮ Sehar ‘ਚ ਵੀ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । ਇਸ ਤੋਂ ਇਲਾਵਾ ਉਹ ਆਪਣੇ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਨੇ।

roshan prince with daughter image source- instagram

 

View this post on Instagram

 

A post shared by Roshan Prince (@theroshanprince)

 

You may also like