ਗਾਇਕਾ ਰੁਪਿੰਦਰ ਹਾਂਡਾ ਨੇ ਸਾਂਝਾ ਕੀਤਾ ਖ਼ਾਸ ਵੀਡੀਓ, ਸੁਨੰਦਾ ਸ਼ਰਮਾ ਵੀ ਆਈ ਨਜ਼ਰ

written by Shaminder | September 06, 2021

ਰੁਪਿੰਦਰ ਹਾਂਡਾ (Rupinder Handa) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਰੁਪਿੰਦਰ ਹਾਂਡਾ, ਸੁਨੰਦਾ ਸ਼ਰਮਾ  (Sunanda Sharma )ਅਤੇ ਰਮਣੀਕ ਅਤੇ ਸਿਮਰਿਤਾ ਨਜ਼ਰ ਆ ਰਹੀਆਂ ਹਨ । ਇਸ ਵੀਡੀਓ ‘ਚ ਰੁਪਿੰਦਰ ਹਾਂਡਾ ਗਾਉਂਦੀ ਹੋਈ ਨਜ਼ਰ ਆ ਰਹੀ ਹੈ, ਜਦੋਂਕਿ ਸੁਨੰਦਾ ਸ਼ਰਮਾ ਅਤੇ ਸਿਮਰਿਤਾ ਰੁਪਿੰਦਰ ਨੂੰ ਗਾਉਂਦੇ ਹੋਏ ਸੁਣ ਰਹੀਆਂ ਹਨ ।

Rupinder Handa , -min Image From Instagram

ਹੋਰ ਪੜ੍ਹੋ: ਪਰਮੀਸ਼ ਵਰਮਾ ਨੇ ਆਪਣੀ ਗਰਲ ਫ੍ਰੈਂਡ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਵੀਡੀਓ ਨੂੰ ਰੁਪਿੰਦਰ ਹਾਂਡਾ ਨੇ ਬੀਤੇ ਦਿਨ ਟੀਚਰਸ ਡੇ ‘ਤੇ ਸਾਂਝਾ ਕੀਤਾ ਹੈ । ਟੀਚਰਸ ਡੇ ‘ਤੇ ਸਾਂਝੇ ਕੀਤੇ ਗਏ ਇਸ ਨੂੰ ਦੋਵਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।ਰੁਪਿੰਦਰ ਹਾਂਡਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੇ ਹਨ ।

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।ਗਾਇਕਾ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਇੱਕ ਰਿਆਲਟੀ ਸ਼ੋਅ ਤੋਂ ਕੀਤੀ ਸੀ । ਜਿਸ ‘ਚ ਉਨ੍ਹਾਂ ਨੇ ਪਰਫਾਰਮ ਕੀਤਾ ਸੀ ਅਤੇ ਇੱਥੋਂ ਹੀ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਅੱਗੇ ਵੱਧਣ ਦਾ ਮੌਕਾ ਮਿਲਿਆ ।

Sunanda,,-min Image From Instagram

ਰੁਪਿੰਦਰ ਹਾਂਡਾ ਕਿਸਾਨਾਂ ਦੇ ਹੱਕਾਂ ਲਈ ਵੀ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ । ਉਨ੍ਹਾਂ ਨੇ ਕਿਸਾਨਾਂ ਦੇ ਸਮਰਥਨ ‘ਚ ਕਈ ਗੀਤ ਵੀ ਕੱਢੇ ਹਨ । ਇਸ ਦੇ ਨਾਲ ਹੀ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ‘ਚ ਵੀ ਕਈ ਵਾਰ ਸ਼ਾਮਿਲ ਹੋ ਚੁੱਕੇ ਹਨ ।

 

0 Comments
0

You may also like