ਗਾਇਕ ਸਰਬਜੀਤ ਚੀਮਾ ਤੇ ਉਹਨਾਂ ਦੇ ਪਿੰਡ ਦੇ ਲੋਕ ਕਿਸਾਨ ਮੋਰਚੇ ਲਈ ਹੋਏ ਰਵਾਨਾ

written by Rupinder Kaler | January 20, 2021

ਗਾਇਕ ਸਰਬਜੀਤ ਚੀਮਾ ਲਗਾਤਾਰ ਕਿਸਾਨ ਮੋਰਚੇ ਤੇ ਡਟੇ ਹੋਏ ਹਨ । ਇਸ ਸਭ ਦੇ ਚਲਦੇ ਹੁਣ ਉਹਨਾਂ ਦੇ ਪਿੰਡ ਚੀਮਾ ਕਲਾਂ ਤੇ ਚੀਮਾ ਖੁਰਦ ਦੇ ਕਿਸਾਨਾਂ ਦਾ ਇੱਕ ਜੱਥਾ ਦਿੱਲੀ ਲਈ ਰਵਾਨਾ ਹੋਇਆ ਹੈ । ਜਿਸ ਦੀ ਵੀਡੀਓ ਸਰਬਜੀਤ ਚੀਮਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਵੀਡੀਓ ਵਿੱਚ ਸਰਬਜੀਤ ਚੀਮਾ ਤੇ ਉਹਨਾਂ ਦੇ ਪਿੰਡਾਂ ਦੀਆਂ ਪੰਚਾਇਤਾਂ ਦੇ ਮੈਂਬਰ ਦਿਖਾਈ ਦੇ ਰਹੇ ਹਨ । sarbjit ਹੋਰ ਪੜ੍ਹੋ : ਇਨਸਾਨੀਅਤ ਦੀ ਸੇਵਾ ਕਰਨ ਵਾਲੀ ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਕੀਤਾ ਗਿਆ ਨੌਮੀਨੇਟ, ਗੁਰਪ੍ਰੀਤ ਘੁੱਗੀ ਨੇ ਦਿੱਤੀ ਵਧਾਈ ‘ਆਉ ਅੱਜ ਸਾਰੇ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ‘ਚ ਅਰਦਾਸ ਕਰੀਏ, ਆਪਣੇ ਹੱਕਾਂ ਲਈ ਲੜ ਰਹੇ ਕਿਸਾਨ ਵੀਰਾਂ, ਭੈਣਾਂ ਨੂੰ ਜਿੱਤ ਪ੍ਰਾਪਤ ਹੋਵੇ’-ਹਰਭਜਨ ਮਾਨ, ਦੇਖੋ ਨਵਾਂ ਕਿਸਾਨੀ ਗੀਤ ‘ਬਾਜਾਂ ਵਾਲਿਆਂ’ sarbjit ਇਸ ਵੀਡੀਓ ਵਿੱਚ ਸਰਬਜੀਤ ਚੀਮਾ ਕਹਿੰਦੇ ਹਨ ਕਿ ਇਸ ਅੰਦੋਲਨ ਵਿੱਚ ਜਿਨ੍ਹਾਂ ਕਿਸਾਨਾਂ, ਨੌਜਵਾਨਾਂ ਤੇ ਕਿਸਾਨ ਬੀਬੀਆਂ ਨੇ ਸ਼ਹੀਦੀਆਂ ਪਾਈਆਂ ਹਨ, ਉਹਨਾਂ ਦਾ ਨਾਂਅ ਇਤਿਹਾਸ ਵਿੱਚ ਲਿਖਿਆ ਜਾਵੇਗਾ । ਉਹਨਾਂ ਦੀ ਕੁਰਬਾਨੀਆਂ ਨੂੰ ਲੋਕ ਰਹਿੰਦੀ ਦੁਨੀਆਂ ਤੱਕ ਯਾਦ ਰੱਖਣਗੇ । ਉਹਨਾਂ ਨੇ ਕਿ ਨੇ ਕਿਹਾ ਕਿ ਉਹਨਾਂ ਦੇ ਪਿੰਡ ਤੋਂ ਇੱਕ ਜੱਥਾ ਰਵਾਨਾ ਹੋਣ ਲੱਗਾ ਹੈ, ਇਹ ਜੱਥਾ ਉੱਥੇ ਜਾ ਕੇ ਸੇਵਾ ਕਰੇਗਾ । ਤੁਹਾਨੂੰ ਦੱਸ ਦਿੰਦੇ ਹਾਂ ਕਿ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀ ਸਰਹੱਦ ‘ਤੇ ਕਿਸਾਨਾਂ ਦਾ ਅੰਦੋਲਨ ਪਿਛਲੇ ਕਰੀਬ ਦੋ ਮਹੀਨੇ ਤੋਂ ਜਾਰੀ ਹੈ। ਕਿਸਾਨਾਂ ਨੇ ਹੁਣ 26 ਜਨਵਰੀ ਤੋਂ ਪਹਿਲਾਂ ਕਿਸਾਨ ਸੰਸਦ ਕਰਾਉਣ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ 23-24 ਜਨਵਰੀ ਨੂੰ ਕਿਸਾਨ ਸੰਸਦ ਕਰਵਾਉਣ ਦਾ ਐਲਾਨ ਕੀਤਾ ਹੈ। ਇਹ ਸਮਾਗਮ ਸਿੰਘੂ ਬਾਰਡਰ ਨੇੜੇ ਗੁਰੂ ਤੇਗ ਬਹਾਦਰ ਯਾਦਗਾਰ ਵਿਖੇ ਹੋਵੇਗਾ।

0 Comments
0

You may also like