ਛੇਵੇਂ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗਾਇਕ ਸਰਬਜੀਤ ਚੀਮਾ ਨੇ ਪੋਸਟ ਪਾ ਕੇ ਦਿੱਤੀ ਵਧਾਈ

written by Lajwinder kaur | June 25, 2021

ਛੇਵੇਂ ਪਾਤਸ਼ਾਹ ਅਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਿਗੋਬਿੰਦ ਸਾਹਿਬ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ । ਇਸ ਮੌਕੇ ਗੁਰਦੁਆਰਾ ਸਾਹਿਬ ‘ਚ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ ਹੈ । ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੀਆਂ ਨਾਮੀ ਕਲਾਕਾਰ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਵਧਾਈ ਦਿੰਦੇ ਹੋਏ ਪੋਸਟਾਂ ਪਾਈਆਂ ਨੇ।

sarbhjit cheema kisani song Image Source: Instagram
ਹੋਰ ਪੜ੍ਹੋ : ਮਾਂ-ਪੁੱਤ ਦੇ ਪਿਆਰ ਨੂੰ ਦਰਸਾਉਂਦੀ ਹੋਈ ਇਹ ਤਸਵੀਰ ਗਾਇਕਾ ਸਤਵਿੰਦਰ ਬਿੱਟੀ ਨੇ ਕੀਤੀ ਸਾਂਝੀ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
: ਲੋੜਵੰਦ ਲੋਕਾਂ ਦੀ ਮਦਦ ਕਰਦੇ ਹੋਏ “ਖਾਲਸਾ ਏਡ” ਨੂੰ ਹੋਏ 22 ਸਾਲ, ਪੋਸਟ ਪਾ ਕੇ ਏਨਾ ਸਤਿਕਾਰ ਤੇ ਪਿਆਰ ਦੇਣ ਲਈ ਸਭ ਦਾ ਦਿਲੋਂ ਕੀਤਾ ਧੰਨਵਾਦ
miri piri diwas pstshi 6th sri guru hargobind sahib ji Image Source: Instagram
ਗਾਇਕ ਸਰਬਜੀਤ ਚੀਮਾ ਨੇ ਵੀ ਗੁਰੂ ਸਾਹਿਬ ਨੂੰ ਪ੍ਰਣਾਮ ਕਰਦੇ ਹੋਏ ਲਿਖਿਆ ਹੈ-‘ਧੰਨ ਧੰਨ ਛੇਵੇਂ ਪਾਤਸ਼ਾਹ ਸਾਹਿਬ ਗੁਰੂ ਹਰਿਗੋਬਿੰਦ ਸਾਹਿਬ ਜੀ, ਮੀਰੀ ਪੀਰੀ ਦੇ ਮਾਲਿਕ🙏🏻 ਸਾਰੀ ਸਾਧ ਸੰਗਤ ਨੂੰ ਉਹਨਾਂ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ🙏🏻ਵਾਹਿਗੁਰੂ ਜੀ 🙏🏻’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਧੰਨ ਧੰਨ ਛੇਵੇਂ ਪਾਤਸ਼ਾਹ ਸਾਹਿਬ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਯਾਦ ਕਰ ਰਹੇ ਨੇ।
hargobind sahib g Image Source: Instagram
ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ 11 ਸਾਲ ਦੀ ਉਮਰ ਵਿੱਚ ਗੁਰੂ ਗੱਦੀ ਸੌਂਪ ਦਿੱਤੀ ਗਈ ਸੀ । ਪਿਤਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਸਿੱਖ ਧਰਮ ਦੇ ਰਖਵਾਲੇ ਬਣੇ । ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰੂ ਗੱਦੀ ‘ਤੇ ਸੁਸ਼ੋਭਿਤ ਕੀਤਾ ਅਤੇ ਦੋ ਤਲਵਾਰਾਂ ਨਾਲ ਤਾਜਪੋਸ਼ੀ ਕੀਤੀ। ਇੱਕ ਤਲਵਾਰ ਸੀ ਮੀਰੀ ਦੀ ਦੂਜੀ ਸੀ ਪੀਰੀ ਦੀ । ਮੀਰੀ ਦਾ ਭਾਵ ਸੀ ਰਾਜ ਭਾਗ ਸੰਭਾਲਣਾ ਅਤੇ ਲੋੜ ਪੈਣ ‘ਤੇ ਮਜ਼ਲੂਮਾਂ ਅਤੇ ਦੁਸ਼ਟਾਂ ਦਾ ਨਾਸ਼ ਕਰਨ ਲਈ ਵਰਤਣਾ । ਪੀਰੀ ਤੋਂ ਭਾਵ ਸੀ ਉਸ ਪ੍ਰਮਾਤਮਾ,ਵਾਹਿਗੁਰੂ ਦਾ ਨਾਮ ਆਪਣੇ ਜ਼ਹਿਨ ‘ਚ ਰੱਖਣਾ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਗਤੀ ਦੇ ਨਾਲ ਨਾਲ ਸ਼ਕਤੀ ਨੂੰ ਵੀ ਅਹਿਮੀਅਤ ਦਿੱਤੀ ਤੇ ਸਿੱਖਾਂ ਵਿੱਚ ਸ਼ਸਤਰ ਵਿੱਦਿਆ ਦਾ ਮੁੱਢ ਬੰਨਿਆ।

0 Comments
0

You may also like