ਗਾਇਕ ਸਾਰਥੀ ਕੇ ਨੇ ਆਪਣੇ ਨਵੇਂ ਗੀਤ ‘JAAN’ ਦਾ ਪੋਸਟਰ ਕੀਤਾ ਸਾਂਝਾ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | June 20, 2021

ਪੰਜਾਬੀ ਗਾਇਕ ਸਾਰਥੀ ਕੇ (Sarthi K ) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਨਵੇਂ ਗੀਤ ਜਾਨ (JAAN) ਦਾ ਪੋਸਟਰ ਸਾਂਝਾ ਕੀਤਾ ਹੈ।

singer sarthi k Image Source: Instagram

ਹੋਰ ਪੜ੍ਹੋ : ਦਰਸ਼ਨ ਔਲਖ ਦਾ ਨਵਾਂ ਗੀਤ “ਸਤਲੁਜ ਦਾ ਪਾਣੀ” ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

: ਸ਼ਹਿਨਾਜ਼ ਗਿੱਲ ਦਾ ਨਵਾਂ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਮਾਈਕਲ ਜੈਕਸਨ ਦੇ ਗੀਤ ਉੱਤੇ ਬਣਾਇਆ ਸ਼ਾਨਦਾਰ ਵੀਡੀਓ

inside image of sarthi k shared new poster of his song jaan Image Source: Instagram

ਜੀ ਹਾਂ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ ਦਾ ਫਰਸਟ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ ਹੈ- ਨਵਾਂ ਪ੍ਰੋਜੈਕਟ ਆਸ ਕਰਦਾ ਹਾਂ ਤੁਹਾਨੂੰ ਸਭ ਨੂੰ ਬਹੁਤ ਪਸੰਦ ਆਵੇਗਾ ਵੱਖਰੀ ਸਟੋਰੀ “JAAN” ਗਾਣੇ ਦੀ .. ਨਾਲ ਹੀ ਉਨ੍ਹਾਂ ਨੇ ਗੀਤ ਦੀ ਬਾਕੀ ਟੀਮ ਨੂੰ ਟੈਗ ਕੀਤਾ ਹੈ। ਜੇ ਗੱਲ ਕਰੀਏ ਪੋਸਟਰ ਦੀ ਤਾਂ ਉਸ ਤੇ ਗਾਇਕ ਸਾਰਥੀ ਕੇ ਦੇ ਨਾਲ ਕਿਊਟ ਬੱਚੀ Kishtu_k ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਨੇ ।

singer sarthi k image from instagram Image Source: Instagram

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਸਿੰਘ ਜੀਤ ਨੇ ਲਿਖੇ ਨੇ ਤੇ ਮਿਊਜ਼ਿਕ ਜੀ ਗੁਰੀ ਦਾ ਹੋਵੇਗਾ। ਇਹ ਪੂਰਾ ਗੀਤ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਹੋਵੇਗਾ। ਜੇ ਗੱਲ ਕਰੀਏ ਸਾਰਥੀ ਕੇ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਉਹ ਤੇਰੇ ਬਿਨ, ਕਿੰਗ ਐਂਡ ਕੁਈਨ, ਬਲੈਕ ਸੂਟ, ਟਰਾਂਸਪੋਰਟ, ਛੱਲਾ, ਚੰਡੀਗੜ੍ਹ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ‘ਚ ਖੇਤਰ ‘ਚ ਵੀ ਕੰਮ ਕਰ ਚੁੱਕੇ ਨੇ।

 

 

View this post on Instagram

 

A post shared by Sarthi K 🎭 (@sarthi_k)

You may also like