
Satinder Sati News : ਪੰਜਾਬ ਦੀ ਮਸ਼ਹੂਰ ਗਾਇਕਾ ਸਤਿੰਦਰ ਸੱਤੀ ਆਪਣੀ ਸਾਫ਼ ਸੁਥਰੀ ਗਾਇਕੀ ਤੇ ਬੁਲੰਦ ਆਵਾਜ਼ ਲਈ ਬੇਹੱਦ ਮਸ਼ਹੂਰ ਹੈ। ਹਾਲ ਹੀ ਵਿੱਚ ਸਤਿੰਦਰ ਸੱਤੀ ਨੇ ਆਪਣੇ ਫੈਨਜ਼ ਨਾਲ ਇੱਕ ਮੋਟੀਵੇਸ਼ਨ ਵੀਡੀਓ ਸਾਂਝੀ ਕੀਤੀ ਹੈ। ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਲੋਕਾਂ ਦੇ ਰਿਸ਼ਤੇ ਟੁੱਟ ਰਹੇ ਹਨ। ਤਲਾਕ ਦੇ ਕੇਸ ਕਾਫੀ ਵਧ ਗਏ ਹਨ। ਕਿਸੇ ਦੀ ਮਾਪਿਆਂ ਨਾਲ ਨਹੀਂ ਬਣਦੀ, ਕਿਸੇ ਦੀ ਪਤਨੀ ਜਾਂ ਪਤੀ ਨਾਲ ਨਹੀਂ ਬਣਦੀ ਅਤੇ ਕਿਸੇ ਦੀ ਭੈਣ ਭਰਾਵਾਂ ਨਾਲ ਨਹੀਂ ਬਣਦੀ। ਅੱਜ ਕੱਲ ਰਿਸ਼ਤੇ ਟੁੱਟਣਾ ਇੱਕ ਆਮ ਸਮੱਸਿਆ ਬਣ ਗਈ ਹੈ।
ਹਾਲ ਹੀ ਵਿੱਚ ਪੰਜਾਬੀ ਗਾਇਕਾ ਤੇ ਅਦਾਕਾਰਾ ਸਤਿੰਦਰ ਸੱਤੀ ਨੇ ਇਸੇ ਵਿਸ਼ੇ ‘ਤੇ ਚਰਚਾ ਕਰਦਿਆਂ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਆਪਣੀ ਇਸ ਵੀਡੀਓ ਦੇ ਵਿੱਚ ਗਾਇਕਾ ਨੇ ਮੌਜੂਦਾ ਦੌਰ ‘ਚ ਰਿਸ਼ਤੇ ਟੁੱਟਣ ਦੀ ਵਜ੍ਹਾ ਦੱਸੀ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਰਿਸ਼ਤਿਆਂ ਨੂੰ ਬਚਾਉਣ ਦਾ ਤਰੀਕਾ ਵੀ ਦੱਸਿਆ ਹੈ।

ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਗਾਇਕਾ ਨੇ ਕਿਹਾ, “ਚਾਹੇ ਕੋਈ ਵੀ ਹੋਵੇ, ਉਹ ਭਾਵੇਂ ਤੁਹਾਡਾ ਦੋਸਤ ਹੋਵੇ, ਰਿਸ਼ਤੇਦਾਰ ਹੋਵੇ ਜਾਂ ਤੁਹਾਡੇ ਘਰ ਕੰਮ ਕਰਨ ਵਾਲਾ ਕੋਈ ਕਰਮਚਾਰੀ ਹੋਵੇ। ਹਰ ਕਿਸੇ ਦੀ ਈਗੋ ਯਾਨਿ ਆਕੜ ਬਹੁਤ ਵੱਡੀ ਹੋ ਗਈ ਹੈ। ਅੱਜ ਕੱਲ ਕੋਈ ਝੁਕਣਾ ਪਸੰਦ ਨਹੀਂ ਕਰਦਾ। ਕੋਈ ਵੀ ਰਿਸ਼ਤਾ ਬਚਾਉਣ ਲਈ ਪਹਿਲ ਨਹੀਂ ਕਰਨਾ ਚਾਹੁੰਦਾ। ਇਹ ਬਹੁਤ ਬੁਰੀ ਗੱਲ ਹੈ। ਦੋਵਾਂ ‘ਚੋਂ ਕੋਈ ਝੁਕ ਜਾਵੇਗਾ, ਤਾਂ ਰਿਸ਼ਤਾ ਬਚ ਜਾਵੇਗਾ, ਪਰ ਲੋਕ ਅਜਿਹਾ ਨਹੀਂ ਕਰਦੇ।”

ਹੋਰ ਪੜ੍ਹੋ: ਜਿੰਮ 'ਚ ਵਰਕਾਊਟ ਕਰਦੇ ਨਜ਼ਰ ਆਏ ਪਰਮੀਸ਼ ਵਰਮਾ, ਤਸਵੀਰ ਸ਼ੇਅਰ ਕਰ ਆਖੀ ਇਹ ਗੱਲ
ਦੱਸਣਯੋਗ ਹੈ ਕਿ ਸਤਿੰਦਰ ਸੱਤੀ ਇੰਨੀਂ ਦਿਨੀਂ ਪੰਜਾਬ ਆਈ ਹੋਈ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਪਟਿਆਲਾ ਯੂਨੀਵਰਸਿਟੀ ‘ਚ ਲਾਈਵ ਸ਼ੋਅ ਕੀਤਾ ਸੀ, ਦਰਸਕਾਂ ਵੱਲੋਂ ਇਸ ਲਾਈਵ ਸ਼ੋਅ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਦੇ ਨਾਲ- ਨਾਲ ਸਤਿੰਦਰ ਸੱਤੀ ਜਲਦ ਹੀ ਪੰਜਾਬੀ ਗਾਇਕ ਰਣਜੀਤ ਬਾਵਾ ਨਾਲ ਨਿਊਜ਼ੀਲੈਂਡ ਟੂਰ ਕਰਨ ਜਾ ਰਹੀ ਹੈ। ਇਹ ਟੂਰ 2023 ‘ਚ ਹੋਵੇਗਾ।
View this post on Instagram