ਗਾਇਕ ਸਿੱਧੂ ਮੂਸੇਵਾਲਾ ਦੀ ਭੈਣ ਨੇ ਭੇਜੀ ਰੱਖੜੀ, ਸਾਂਝੀ ਕੀਤੀ ਭਾਵੁਕ ਪੋਸਟ

written by Rupinder Kaler | August 03, 2021

ਗਾਇਕ ਸਿੱਧੂ ਮੂਸੇਵਾਲਾ ਦੀ ਫੈਨ ਫਾਲੋਵਿੰਗ ਬਹੁਤ ਜ਼ਿਆਦਾ ਹੈ । ਕੁਝ ਲੋਕ ਉਸ ਨੂੰ ਆਪਣਾ ਵੱਡਾ ਭਰਾ ਮੰਨਦੇ ਹਨ ਤੇ ਕੁਝ ਆਪਣਾ ਆਦਰਸ਼ । ਜਿਸ ਦਾ ਸਬੂਤ ਮੂਸੇਵਾਲਾ ਵੱਲੋਂ ਸ਼ੇਅਰ ਕੀਤੀ ਪੋਸਟ ਤੋਂ ਲਗਾਇਆ ਜਾ ਸਕਦਾ ਹੈ । ਸਿਧੂ ਮੂਸੇਵਾਲਾ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ । ਜਿਸ ਵਿੱਚ ਉਸ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ।

Pic Courtesy: Instagram

ਹੋਰ ਪੜ੍ਹੋ :

ਗਿੱਪੀ ਗਰੇਵਾਲ ਨੇ ਆਪਣੀ ਐਲਬਮ ਦੀ ਇੰਟਰੋ ਦਾ ਪੋਸਟਰ ਸਾਂਝਾ ਕੀਤਾ

Pic Courtesy: Instagram

ਇਹਨਾਂ ਤਸਵੀਰਾਂ ਵਿੱਚ ਰੱਖੜੀ ਤੇ ਮਠਿਆਈ ਦਾ ਡੱਬਾ ਦਿਖਾਈ ਦੇ ਰਿਹਾ ਹੈ । ਜਿਹੜਾ ਕਿ ਜੈਸਮੀਨ ਨਾਂਅ ਦੀ ਇੱਕ ਫੈਨ ਨੇ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਮੰਨ ਕੇ ਭੇਜਿਆ ਹੈ । ਸਿੱਧੂ ਨੇ ਇਹ ਤਸਵੀਰਾਂ ਸ਼ੇਅਰ ਕਰਕੇ ਆਪਣੀ ਮੂੰਹ ਬੋਲੀ ਭੈਣ ਦਾ ਧੰਨਵਾਦ ਕੀਤਾ ਹੈ ।

Pic Courtesy: Instagram

ਸਿੱਧੂ ਨੇ ਤਸਵੀਰਾਂ ਸ਼ੇਅਰ ਕਰਕੇ ਲਿਖਿਆ ਹੈ’ ਓਂ ਤਾਂ ਮੈਂ ਇੱਕਲਾ ਸੀ ਪਰ ਮੈਨੂੰ ਨਹੀਂ ਸੀ ਪਤਾ ਮੇਰੀਆਂ ਏਨੀਆਂ ਭੈਣਾਂ ਵੀ ਹਨ’ । ਸਿੱਧੂ ਮੂਸਾਵਾਲਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਸਿੱਧੂ ਦੀ ਹਾਲ ਹੀ ਵਿੱਚ ਐਲਬਮ ਰਿਲੀਜ਼ ਹੋਈ ਹੈ । ਜਿਸ ਦੇ ਗਾਣਿਆਂ ਨੂੰ ਲੈ ਕੇ ਉਹ ਕਾਫੀ ਚਰਚਾ ਵਿੱਚ ਹਨ ।

0 Comments
0

You may also like