Trending:
ਗਾਇਕ ਸਿੱਧੂ ਮੂਸੇਵਾਲਾ ਦੀ ਫਿਲਮ ‘ਮੂਸਾ ਜੱਟ’ ਦਾ ਟੀਜ਼ਰ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ
ਗਾਇਕ ਸਿੱਧੂ ਮੂਸੇਵਾਲਾ (sidhu moosewala) ਦੀ ਫਿਲਮ ‘ਮੂਸਾ ਜੱਟ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਇਸ ਫ਼ਿਲਮ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਸਵੀਤਾਜ ਬਰਾੜ ਵੀ ਨਜ਼ਰ ਆਵੇਗੀ । ਸਿੱਧੂ ਮੂਸੇਵਾਲਾ ਨੇ ਟੀਜ਼ਰ ਦੇ ਰਿਲੀਜ਼ ਹੋਣ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ । ਟੀਜ਼ਰ ਨੂੰ ਦੇਖਣ ਤੋਂ ਬਾਅਦ ਸਿੱਧੂ ਮੂਸੇਵਾਲਾ (sidhu moosewala) ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।
Pic Courtesy: Instagram
ਹੋਰ ਪੜ੍ਹੋ :
ਸੋਨੂੰ ਸੂਦ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗੁਰਦਾਸ ਮਾਨ ਦੇ ਇਸ ਗਾਣੇ ਨਾਲ ਕੀਤੀ ਸੀ
Pic Courtesy: Instagram
ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੱਧੂ ਨੇ ਪੰਜਾਬੀ ਇੰਡਸਟਰੀ ਨੂੰ ਹੁਣ ਤੱਕ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ । ਉਹਨਾਂ ਦੀ ਫ਼ਿਲਮ ਨੂੰ ਲੈ ਕੇ ਉਸ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ । ਫਿਲਮ ਦੇ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਫੈਨਜ਼ ਦੇ ਵਿੱਚ ਉਤਸੁਕਤਾ ਹੋਰ ਵੀ ਵੱਧ ਗਈ ਹੈ।
View this post on Instagram
ਟੀਜ਼ਰ ਨੂੰ ਬਹੁਤ ਹੀ ਜ਼ਿਆਦਾ ਪਿਆਰ ਮਿਲ ਰਿਹਾ ਹੈ ਤੇ ਹੋਰ ਵੀ ਬਹੁਤ ਸਾਰੇ ਪੰਜਾਬੀ ਗਾਇਕਾਂ ਵਲੋਂ ਇਸ ਨੂੰ ਸਾਂਝਾ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ (sidhu moosewala) ਦੀ ਇਹ ਪਹਿਲੀ ਫਿਲਮ ਤੇ ਡੈਬਿਊ ਫਿਲਮ ਹੈ ਜਿਸ ਦੀ ਉਡੀਕ ਹੁਣ ਪ੍ਰਸ਼ੰਸਕਾਂ ਦੇ ਵਲੋਂ ਬੇਸਬਰੀ ਦੇ ਨਾਲ ਕੀਤੀ ਜਾ ਰਹੀ ਹੈ।