ਗਾਇਕ ਸੁੱਖ ਖਰੌੜ ਨੇ ਵਿਆਹ ਤੋਂ ਬਾਅਦ ‘ਛੱਟੀਆਂ ਖੇਡਣ’ ਦੀ ਰਸਮ ਦਾ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਪਤੀ-ਪਤਨੀ ਦਾ ਇਹ ਅੰਦਾਜ਼

written by Lajwinder kaur | July 20, 2021

ਪੰਜਾਬੀ ਗਾਇਕ ਸੁੱਖ ਖਰੌੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਏਨਾਂ ਦਿਨੀਂ ਉਹ ਆਪਣੇ ਨਵੇਂ ਗੀਤ ਫ਼ਿਲਮਾਂ ਕਰਕੇ ਖੂਬ ਸੁਰਖੀਆਂ ਬਟੋਰ ਰਹੇ ਨੇ। ਜੀ ਹਾਂ ਹਾਲ ਹੀ 'ਚ ਉਨ੍ਹਾਂ ਦੇ ਮਿਊਜ਼ਿਕ ਗਰੁੱਪ ‘The Landers’ ਵਾਲਿਆਂ ਦਾ ਨਵਾਂ ਗੀਤ ‘Filmaa’ ਦਰਸ਼ਕਾਂ ਦਾ ਰੂਬਰੂ ਹੋਇਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

sukh kharoud Image Source: Instagram
ਹੋਰ ਪੜ੍ਹੋ : ਹੱਥ ‘ਚ ਮਾਇਕ ਲੈ ਕੇ ਗਾਉਂਦੇ ਹੋਏ ਇਸ ਸਰਦਾਰ ਗੱਭਰੂ ਨੂੰ ਕੀ ਤੁਸੀਂ ਪਹਿਚਾਣਿਆ? ਪੰਜਾਬੀ ਮਿਊਜ਼ਿਕ ਜਗਤ ਦਾ ਹੈ ਇਹ ਨਾਮੀ ਗਾਇਕ, ਕਮੈਂਟ ਕਰਕੇ ਦੱਸੋ ਨਾਂਅ
ਹੋਰ ਪੜ੍ਹੋ : ਸ਼ਿਖਰ ਧਵਨ ਨੇ ਆਪਣਾ ਹੁਨਰ ਪੇਸ਼ ਕਰਦੇ ਹੋਏ ਵਜਾਈ ਬੰਸਰੀ, ਖਿਡਾਰੀ ਪ੍ਰਿਥਵੀ ਸ਼ਾ ਨੇ ਗਾਇਆ ਗੀਤ, ਵੀਡੀਓ ਹੋਈ ਵਾਇਰਲ
sukh kharoud the landers shared cute video with his wife Image Source: Instagram
ਗਾਇਕ ਸੁੱਖ ਖਰੌੜ ਨੇ ਆਪਣੇ ਵਿਆਹ ਤੋਂ ਬਾਅਦ ਇੱਕ ਵੀਡੀਓ ਹੁਣ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਉਨ੍ਹਾਂ ਨੇ ਫ਼ਿਲਮਾਂ ਗੀਤ ਦੇ ਨਾਲ ਹੀ ਪੋਸਟ ਕੀਤਾ ਹੈ। ਇਸ ਵੀਡੀਓ 'ਚ ਉਹ ਆਪਣੀ ਪਤਨੀ ਦੇ ਨਾਲ ਛੱਟੀਆਂ ਖੇਡਦੇ ਹੋਏ ਨਜ਼ਰ ਆ ਰਹੇ ਨੇ। ਛੱਟੀਆਂ ਖੇਡਣਾ ਪੰਜਾਬ ਦੇ ਰੀਤੀ-ਰਿਵਾਜਾਂ ਦਾ ਹਿੱਸਾ ਹੈ। ਜਿਸ ਨੂੰ ਹਰ ਪੰਜਾਬੀ ਬਹੁਤ ਹੀ ਪਿਆਰ ਦੇ ਨਾਲ ਖੇਡਦਾ ਹੈ। ਇਹ ਰਸਮ ਵਿਆਹ ਤੋਂ ਬਾਅਦ ਹੁੰਦੀ ਹੈ, ਜਿਸ ‘ਚ ਨਵੀਂ ਵਿਆਹੀ ਜੋੜੀ ਖੇਡਦੀ ਹੈ। ਜਿਸ ‘ਚ ਲਾੜਾ-ਲਾੜੀ ਇੱਕ ਦੂਜੇ ਨੂੰ ਛੱਟੀਆਂ ਮਾਰਦੇ ਨੇ। ਇਸ ਰਸਮ ਨੂੰ ਛੱਟੀਆਂ ਖੇਡਣਾ ਆਖਿਆ ਜਾਂਦਾ ਹੈ।
sukh kharoud with wife Image Source: Instagram
ਪ੍ਰਸ਼ੰਸਕਾਂ ਨੂੰ ਗਾਇਕ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਇਸ ਸਾਲ ਫਰਵਰੀ ਮਹੀਨੇ ਚ ਸੁੱਖ ਖਰੌੜ ਦਾ ਵਿਆਹ ਹੋਇਆ ਹੈ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ।  
 
View this post on Instagram
 

A post shared by Sukh Kharoud (@sukh_kharoud)

0 Comments
0

You may also like