ਗਾਇਕ ਸੁੱਖ ਖਰੌੜ ਨੇ ਸਾਂਝੀ ਕੀਤੀ ਆਪਣੀ ਪਤਨੀ ਦੇ ਨਾਲ ਇਹ ਖ਼ਾਸ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖੂਬ ਪਸੰਦ

written by Lajwinder kaur | July 07, 2021

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗੀਤਕਾਰ ਤੇ ਗਾਇਕ ਸੁੱਖ ਖਰੌੜ (Sukh Kharoud) ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਅਕਸਰ ਕੁਝ ਨਾ ਕੁਝ ਤਸਵੀਰਾਂ ਤੇ ਵੀਡੀਓਜ਼ ਪੋਸਟ ਕਰਦੇ ਰਹਿੰਦੇ ਨੇ। ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਪੋਸਟ ਕੀਤੀ ਹੈ।

image of sukh kharoud with his wife Image Source: Instagram
ਹੋਰ ਪੜ੍ਹੋ : ਗਾਇਕ ਪਰਦੀਪ ਸਰਾਂ ਨੇ ਵੀ ਪੋਸਟ ਪਾ ਕੇ ਭੈਣ ਕੌਰ ਬੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਕਿਹਾ- ‘ਵਾਹਿਗੁਰੂ ਜੀ ਹਰ ਖੁਸ਼ੀ ਦੇਣ ਤੈਨੂੰ’
ਹੋਰ ਪੜ੍ਹੋ : ਪਹਿਲੀ ਵਾਰ ਪੰਜਾਬੀ ਗਾਇਕ ਨਿਰਮਲ ਸਿੱਧੂ ਨੇ ਸਾਂਝੀ ਕੀਤੀ ਆਪਣੇ ਵਿਆਹ ਦੀ ਖ਼ਾਸ ਤਸਵੀਰ, ਪ੍ਰਸ਼ੰਸਕ ਨੂੰ ਆ ਰਹੀ ਹੈ ਖੂਬ ਪਸੰਦ
inside image of sukh kharoud Image Source: Instagram
ਜੀ ਹਾਂ ਇਹ ਤਸਵੀਰ ਉਨ੍ਹਾਂ ਦੇ ਵਿਆਹ ਤੋਂ ਬਾਅਦ ਦੀ ਹੈ, ਉਨ੍ਹਾਂ ਦੀ ਪਤਨੀ ਦੇ ਹੱਥਾਂ ਤੇ ਵਿਆਹ ਵਾਲੀ ਮਹਿੰਦੀ ਲੱਗੀ ਹੋਈ ਹੈ। ਉਧਰ ਸੁੱਖ ਖਰੌੜ ਜਿਨ੍ਹਾਂ ਨੇ ਪੱਗ ਬੰਨੀ ਹੋਈ ਹੈ। ਦੋਵਾਂ ਦੀ ਜੋੜੀ ਬਹੁਤ ਹੀ ਪਿਆਰੀ ਲੱਗ ਰਹੀ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ਕਾਫੀ ਪੇਜ਼ਾਂ ਤੇ ਪਹਿਲਾਂ ਹੀ ਪੇਗੀ ਆ ਫੋਟੋ, ਮੈਂ ਸੋਚਿਆ ਚੱਲੋ ਮੈਂ ਵੀ ਅਪਲੋਡ ਕਰ ਹੀ ਦੇਵਾਂ..ਨਾਲ ਕਈਆਂ ਦੇ ਲਾਂਬ੍ਹੇ ਉੱਤਰ ਜਾਣਗੇ ਵੀ ਵਾਇਫ ਨਾਲ ਫੋਟੋ ਨੀ ਅਪਲੋਡ ਕਰਦਾ...ਨਾਲੇ ਜਿਹੜੇ ਸੋਚਦੇ Matching ਕਿਉਂ ਨੀ ਕੀਤੀ, ਧਿਆਨ ਨਾਲ ਦੇਖੋ ਪੱਗ ਦੀ ਫਿੱਟੀ ਨਾਲ ਹੈ’। ਇਹ ਤਸਵੀਰ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ।
Punjabi Singer Sukh Kharoud ( Landars ) gets married Image Source: Instagram
ਗਾਇਕ ਸੁੱਖ ਖਰੌੜ  ਜੋ ਕਿ ਇਸ ਸਾਲ ਫਰਵਰੀ ਮਹੀਨੇ ‘ਚ ਵਿਆਹ ਦੇ ਬੰਧਨ ‘ਚ ਬੱਝ ਗਏ ਸੀ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਜੇ ਗੱਲ ਕਰੀਏ ਸੁੱਖ ਖਰੌੜ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦਾ ਇੱਕ ਮਿਊਜ਼ਿਕ ਗਰੁੱਪ ਹੈ ਜਿਸ ਦਾ ਨਾਂਅ ‘ਦ ਲੈਂਡਰਸ’ ਹੈ । ‘ਦ ਲੈਂਡਰਸ’ ‘ਚ ਦੇਵੀ ਸਿੰਘ, ਗੁਰੀ ਸਿੰਘ ਅਤੇ ਸੁੱਖ ਖਰੌੜ ਦੀ ਤਿਕੜੀ ਗੀਤ ਗਾਉਂਦੀ ਹੈ । ਇਸ ਤਿਕੜੀ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ।  
 
View this post on Instagram
 

A post shared by Sukh Kharoud (@sukh_kharoud)

0 Comments
0

You may also like