ਗਾਇਕਾ ਸੁਨੰਦਾ ਸ਼ਰਮਾ ਨੇ ਖਾਲਸਾ ਏਡ ਦੇ ਕੰਮਾਂ ਦੀ ਕੁਝ ਇਸ ਤਰ੍ਹਾਂ ਕੀਤੀ ਤਾਰੀਫ

Written by  Rupinder Kaler   |  October 07th 2019 11:52 AM  |  Updated: October 07th 2019 11:52 AM

ਗਾਇਕਾ ਸੁਨੰਦਾ ਸ਼ਰਮਾ ਨੇ ਖਾਲਸਾ ਏਡ ਦੇ ਕੰਮਾਂ ਦੀ ਕੁਝ ਇਸ ਤਰ੍ਹਾਂ ਕੀਤੀ ਤਾਰੀਫ

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਖਾਲਸਾ ਏਡ ਦੇ ਸਮਾਜ ਭਲਾਈ ਕੰਮਾਂ ਨਾਲ ਜੁੜੀ ਹੈ । ਜਿਸ ਦੀਆਂ ਕੁਝ ਤਸਵੀਰਾਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀਆਂ ਹਨ। ਉਹਨਾਂ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਖਾਲਸਾ ਏਡ ਦੇ ਕੰਮਾਂ ਨਾਲ ਜੁੜਨਾ ਤੇ ਇਹਨਾਂ ਕੰਮਾਂ ਦਾ ਹਿੱਸਾ ਬਣ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਨਾ ਇਸ ਤੋਂ ਵਧੀਆ ਮੇਰੇ ਲਈ ਹੋਰ ਕੁਝ ਨਹੀਂ ਹੋ ਸਕਦਾ ।

https://www.instagram.com/p/B3Gi_68lv5z/

ਇਹਨਾਂ ਕੰਮਾਂ ਨਾਲ ਲੋਕਾਂ ਦੇ ਚਿਹਰੇ ਤੇ ਮੁਸ਼ਕਾਨ ਲਿਆਉਣਾ ਤੇ ਲੋਕਾਂ ਨੂੰ ਮੁੜ ਉਹਨਾਂ ਦੇ ਪੈਰਾਂ ਤੇ ਖੜੇ ਹੁੰਦੇ ਦੇਖਣਾ ਮੇਰੇ ਲਈ ਸਭ ਤੋਂ ਵਧੀਆ ਗੱਲ ਹੈ । ਮੈਂ ਚਾਹੁੰਦੀ ਹਾਂ ਕਿ ਇਹਨਾਂ ਚੰਗੇ ਕੰਮਾਂ ਨੂੰ ਲੋਕ ਵੱਧ ਤੋਂ ਵੱਧ ਸ਼ੇਅਰ ਕਰਨ ਤਾਂ ਜੋ ਮੁੱਨਖਤਾ ਦੀ ਸੇਵਾ ਕੀਤੀ ਜਾ ਸਕੇ ।

https://www.instagram.com/p/B3PXl8hFU5a/

ਪ੍ਰਮਾਤਮਾ ਹਰ ਇੱਕ ਨੂੰ ਅਸ਼ੀਰਵਾਦ ਦੇਵੇ ਤਾਂ ਜੋ ਇਹਨਾਂ ਚੰਗੇ ਕੰਮਾਂ ਨੂੰ ਨੇਪਰੇ ਚਾੜਿਆ ਜਾ ਸਕੇ’ ।ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਖਾਲਸਾ ਏਡ ਪੰਜਾਬ ਦੇ ਹੜ੍ਹ ਪੀੜਤਾਂ ਲਈ ਲਗਾਤਾਰ ਰਾਹਤ ਕਾਰਜ ਚਲਾ ਰਹੀ ਹੈ ਤਾਂ ਜੋ ਹੜ੍ਹ ਦੇ ਝੰਬੇ ਇਹਨਾਂ ਲੋਕਾਂ ਨੂੰ ਉਹਨਾਂ ਦੇ ਮੁੜ ਕਦਮਾਂ ਤੇ ਖੜਾ ਕੀਤਾ ਜਾ ਸਕੇ । ਖਾਲਸਾ ਏਡ ਦੇ ਇਹਨਾਂ ਕੰਮਾਂ ਦੇ ਨਾਲ ਪੰਜਾਬੀ ਇੰਡਸਟਰੀ ਦੇ ਗਾਇਕ ਤੇ ਅਦਾਕਾਰ ਜੁੜੇ ਹੋਏ ਹਨ, ਇਹਨਾਂ ਵਿੱਚੋਂ ਸੁਨੰਦਾ ਸ਼ਰਮਾ ਵੀ ਹੁਣ ਇੱਕ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network