ਗਾਇਕ ਸੁਰਜੀਤ ਬਿੰਦਰਖੀਆ ਦੀ ਹੈ ਅੱਜ ਬਰਸੀ, ਕੀ ਤੁਹਾਨੂੰ ਪਤਾ ਹੈ ਉਨ੍ਹਾਂ ਦਾ ਆਖਰੀ ਗੀਤ ਕਿਹੜਾ ਸੀ

written by Rupinder Kaler | November 17, 2021 02:10pm

ਗਾਇਕ ਸੁਰਜੀਤ ਬਿੰਦਰਖੀਆ (surjit bindrakhia death anniversary)  ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣੀ ਲੰਬੀ ਹੇਕ ਲਈ ਵੀ ਮਸ਼ਹੂਰ ਸਨ। 17 ਨਵੰਬਰ ਯਾਨੀਕਿ ਅੱਜ ਦੇ ਦਿਨ ਸੁਰਜੀਤ ਬਿੰਦਰਖੀਆ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਹਨਾਂ ਦੇ ਪ੍ਰਸ਼ੰਸਕ ਸੁਰਜੀਤ ਬਿੰਦਰਖੀਆ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦੇ ਰਹੇ ਹਨ । ਉਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਸੁਰਜੀਤ ਬਿੰਦਰਖੀਆ ਦਾ ਜਨਮ 15 ਅਪ੍ਰੈਲ, 1962 ਨੂੰ ਪੰਜਾਬ ਦੇ ਜ਼ਿਲਾ ਰੋਪੜ (ਰੂਪਨਗਰ) ਦੇ ਇਕ ਪਿੰਡ ਬਿੰਦਰਖ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ‘ਚ ਪਹਿਲਵਾਨ ਸਨ ਤੇ ਜਿਸਦੇ ਚੱਲਦੇ ਉਨ੍ਹਾਂ ਨੇ ਵੀ ਕਾਫੀ ਸਮੇਂ ਤੱਕ ਪਹਿਲਵਾਨੀ ਕੀਤੀ। ਪਰ ਉਨ੍ਹਾਂ ਦਾ ਬਚਪਨ ਤੋਂ ਹੀ ਗਾਇਕੀ ਵੱਲ ਝੁਕਾਅ ਸੀ। ਜਿਸਦੇ ਚੱਲਦੇ ਗਾਇਕੀ ਨੂੰ ਆਪਣਾ ਕਰੀਅਰ ਬਣਾਇਆ।

surjit bindrakhiya with friend Pic Courtesy: facebook

ਹੋਰ ਪੜ੍ਹੋ :

ਗੁਰਲੇਜ ਅਖਤਰ ਨੇ ਪਤੀ ਕੁਲਵਿੰਦਰ ਕੈਲੀ ਦੇ ਨਾਲ ਸਾਂਝਾ ਕੀਤਾ ਵੀਡੀਓ

surjit bindrakhiya with wife Pic Courtesy: facebook

ਸੁਰਜੀਤ ਬਿੰਦਰਖੀਆ (surjit bindrakhia death anniversary) ਨੇ ਆਪਣੇ ਸੰਗੀਤਕ ਸਫਰ 'ਚ ਲਗਭਗ 32 ਸੋਲੋ ਆਡੀਓ ਕੈਸੇਟਾਂ ਦੇ ਰਾਹੀਂ ਆਪਣੀ ਮਿੱਠੀ ਆਵਾਜ਼ ਦੇ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। 'ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ' ਅਜਿਹਾ ਗੀਤ ਹੈ ਜੋ ਕਿ ਦੁਨੀਆ ਦੇ ਹਰ ਕੋਨੇ 'ਚ ਬੈਠੇ ਪੰਜਾਬੀ ਦਾ ਹਰਮਨ ਪਿਆਰੇ ਗੀਤਾਂ ‘ਚੋਂ ਇੱਕ ਹੈ। ਸੁਰਜੀਤ ਬਿੰਦਰਖੀਆ (surjit bindrakhia death anniversary) ਨੇ 'ਦੁਪੱਟਾ ਤੇਰਾ ਸੱਤ ਰੰਗ ਦਾ', 'ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ', 'ਜੱਟ ਦੀ ਪਸੰਦ', 'ਮੁਖੜਾ ਦੇਖ ਕੇ', 'ਕੱਚੇ ਤੰਦਾਂ ਜਿਹੀਆਂ ਯਾਰੀਆਂ', 'ਢੋਲ ਵੱਜਦਾ', 'ਬਿੱਲੀਆਂ ਅੱਖੀਆਂ', 'ਚੀਰੇ ਵਾਲਿਆ ਗੱਭਰੂਆ', 'ਲੱਕ ਟੁਨੂ ਟੁਨੂ' ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰਜੰਨ ਕਰ ਚੁੱਕੇ ਹਨ।

Pic Courtesy: facebook

‘ਮਾਂ ਮੈਂ ਮੁੜ ਨਹੀਂ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ’ ਉਨ੍ਹਾਂ ਦਾ ਅਜਿਹਾ ਗੀਤ ਸੀ ਜਿਹੜਾ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਸੀ। ਉਨ੍ਹਾਂ ਨੇ ਉਦਾਸ ਗੀਤਾਂ ਨੂੰ ਵੀ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਗਾਇਆ ਹੈ, ਜਿਨ੍ਹਾਂ 'ਚੋਂ 'ਜਿਵੇਂ ਤਿੜਕੇ ਘੜੇ ਦਾ ਪਾਣੀ, ਮੈਂ ਕੱਲ ਤੱਕ ਨਹੀਂ ਰਹਿਣਾ' ਉਨ੍ਹਾਂ ਦਾ ਆਖਰੀ ਸੈਡ ਸੌਂਗ ਸੀ, ਜਿਸ 'ਚ ਉਹ ਸ਼ਾਇਦ ਆਪਣੇ ਭਵਿੱਖ ਦਾ ਸੱਚ ਹੀ ਦੱਸ ਗਏ ਸਨ ।

You may also like