ਗਾਇਕ ਜ਼ੋਰਾ ਰੰਧਾਵਾ ਨੇ ਆਪਣੇ Nephew  ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਖ਼ਾਸ ਤਸਵੀਰ

written by Lajwinder kaur | May 31, 2021

ਇੰਚ, ਵੂਫ਼ਰ, ਵੰਡਰਲੈਂਡ ਵਰਗੇ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਗਾਇਕ ਜ਼ੋਰਾ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੇ Nephew ਦੀ ਤਸਵੀਰ ਸਾਂਝੀ ਕਰਕੇ ਜਨਮਦਿਨ ਦੀ ਵਧਾਈ ਦਿੱਤੀ ਹੈ ।

Zora Randhawa Shared Golden Temple Pic On Instagram Image Source: instagram
ਹੋਰ ਪੜ੍ਹੋ : ਹਾਰਬੀ ਸੰਘਾ ਨੇ ਆਪਣੀ ਜੀਵਨ ਸਾਥਣ ਸਿਮਰਨ ਸੰਘਾ ਨੂੰ ਪੋਸਟ ਪਾ ਕੇ ਦਿੱਤੀ ਜਨਮਦਿਨ ਦੀ ਵਧਾਈ, ਔਖੇ ਵੇਲੇ ਜਦੋਂ ਹਾਰਬੀ ਹਿੰਮਤ ਹਾਰ ਗਏ ਸੀ ਤਾਂ ਪਤਨੀ ਨੇ ਹੱਲਾਸ਼ੇਰੀ ਦਿੰਦੇ ਹੋਏ ਆਖੀ ਸੀ ਇਹ ਗੱਲ
zora randhawa image Image Source: instagram
ਉਨ੍ਹਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ ਹੈਪੀ 10th ਬਰਥਡੇਅ Pavraj 🎂 Love you loads my Buggi 😘 #Nephew ♥️’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਕਿਊਟ ਬਰਥਡੇਅ ਬੁਆਏ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਨੇ।
inside image of zora randhawa with parents Image Source: instagram
ਜੇ ਗੱਲ ਕਰੀਏ ਜ਼ੋਰਾ ਰੰਧਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕਾਂ 'ਚੋਂ ਇੱਕ ਨੇ। ਉਹ ਇੰਚ, ਵੂਫ਼ਰ, ਵੰਡਰਲੈਂਡ, ਪਟਾਕੇ, ਬਾਈ ਦਾ, ਠੋਕੋ ਤਾਲੀ ਵਰਗੇ ਬਾਕਮਾਲ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਹਾਲ ਹੀ 'ਚ ਉਹ ਆਪਣੇ ਨਵੇਂ ਗੀਤ ਸਨਰੂਫ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਗੀਤ ਗਾ ਚੁੱਕੇ ਨੇ। ਗਾਇਕ ਜ਼ੋਰਾ ਰੰਧਾਵਾ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।
zora randhawa song sunroof Image Source: youtube

0 Comments
0

You may also like