ਗਾਇਕ ਗਗਨ ਕੋਕਰੀ ਅਤੇ ਰੁਪਿੰਦਰ ਹਾਂਡਾ ਕਿਸਾਨਾਂ ਦੀ ਸੇਵਾ ‘ਚ ਜੁਟੇ

Written by  Shaminder   |  December 26th 2020 04:00 PM  |  Updated: December 26th 2020 04:00 PM

ਗਾਇਕ ਗਗਨ ਕੋਕਰੀ ਅਤੇ ਰੁਪਿੰਦਰ ਹਾਂਡਾ ਕਿਸਾਨਾਂ ਦੀ ਸੇਵਾ ‘ਚ ਜੁਟੇ

ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਦਿੱਲੀ ‘ਚ ਜਾਰੀ ਹੈ । ਪੰਜਾਬੀ ਕਲਾਕਾਰ ਵੀ ਲਗਾਤਾਰ ਧਰਨੇ ਨੂੰ ਸਪੋਟ ਕਰ ਰਹੇ ਹਨ । ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਕਿਸਾਨਾਂ ਲਈ ਲੰਗਰ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਹਨ । ਗਗਨ ਕੋਕਰੀ ਨੇ ਦੋ ਵੀਡੀਓ ਸਾਂਝੇ ਕੀਤੇ ਹਨ ।

rupinder

ਇੱਕ ਵੀਡੀਓ ‘ਚ ਉਹ ਰੋਟੀਆਂ ਬਨਾਉਣ ਦੀ ਸੇਵਾ ਕਰ ਰਹੇ ਹਨ ਜਦੋਂਕਿ ਦੂਜੇ ਵੀਡੀਓ ‘ਚ ਉਹ ਦੇਰ ਰਾਤ ਲੰਗਰ ਛਕਾਉਂਦੇ ਹੋਏ ਵਿਖਾਈ ਦੇ ਰਹੇ ਹਨ । ਗਾਇਕਾ ਰੁਪਿੰਦਰ ਹਾਂਡਾ ਵੀ ਕਿਸਾਨਾਂ ਦੀ ਸੇਵਾ ‘ਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਹੋਏ ਵਿਖਾਈ ਦੇ ਰਹੇ ਹਨ ।

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਕ੍ਰਿਸਮਸ ਦਾ ਤਿਉਹਾਰ ਕੀਤਾ ਸੈਲੀਬ੍ਰੇਟ, ਤਸਵੀਰਾਂ ਵਾਇਰਲ

rupinder

ਉਨ੍ਹਾਂ ਨੇ ਸਿੰਘੂ ਬਾਰਡਰ ‘ਤੇ ਕਿਸਾਨਾਂ ਲਈ ਗਰਮ ਕੱਪੜਿਆਂ ਦੀ ਸੇਵਾ ਕੀਤੀ ਹੈ । ਦੱਸ ਦਈਏ ਕਿ ਪੰਜਾਬੀ ਕਲਾਕਾਰ ਵੀ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੇ ਨਾਲ ਖੇਤੀ ਬਿੱਲਾਂ ਖਿਲਾਫ ਧਰਨੇ ਪ੍ਰਦਰਸ਼ਨ ‘ਚ ਆਪਣਾ ਪਰਾ ਯੋਗਦਾਨ ਪਾ ਰਹੇ ਹਨ ।

gagan

ਤਿਨੋਂ ਕੇਂਦਰੀ ਖੇਤੀ ਕਾਨੂੰਨਾਂ ਦੀ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ’ਤੇ ਜਾਰੀ ਕਿਸਾਨਾਂ ਦਾ ਪ੍ਰਦਰਸ਼ਨ 31ਵੇਂ ਦਿਨ ’ਚ ਪਹੁੰਚ ਗਿਆ ਹੈ।

 

View this post on Instagram

 

A post shared by Gagan Kokri (@gagankokri)

ਪਿਛਲੇ ਇਕ ਮਹੀਨੇ ਤੋਂ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਸਣੇ ਕਈ ਸੂਬੇ ਦਿੱਲੀ ਨੂੰ ਤਿੰਨੋਂ ਪਾਸੇ ਘੇਰਾ ਪਾਈ ਬੈਠੇ ਹਨ। ਇਸ ਦੇ ਚੱਲਦਿਆਂ ਦਿੱਲੀ-ਐੱਨਸੀਆਰ ਦੀ ਆਵਾਜਾਈ ਪਿਛਲੇ ਇਕ ਮਹੀਨੇ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network