ਗਾਇਕਾ ਗੁਰਲੇਜ ਅਖਤਰ ਅਤੇ ਅਮਿਤ ਸਿੰਗਲਾ ਆਪਣੇ ਨਵੇਂ ਗੀਤ ‘ਸ਼ੌਟ ਗੰਨ’ ਦੇ ਨਾਲ ਜਿੱਤ ਰਹੇ ਦਰਸ਼ਕਾਂ ਦਾ ਦਿਲ

written by Shaminder | September 18, 2020

ਗਾਇਕਾ ਗੁਰਲੇਜ ਅਖਤਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਲੈ ਕੇ ਆ ਰਹੇ ਨੇ । ਇੱਕ ਵਾਰ ਮੁੜ ਤੋਂ ਉਹ ਆਪਣੇ ਨਵੇਂ ਗੀਤ ‘ਸ਼ੌਟ ਗੰਨ’ ਦੇ ਨਾਲ ਧੱਕ ਪਾ ਰਹੇ ਨੇ । ਇਸ ਗੀਤ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਅਮਿਤ ਸਿੰਗਲਾ ਨੇ, ਜਿਨ੍ਹਾਂ ਦੀ ਆਵਾਜ਼ ਵੀ ਇਸ ਗੀਤ ‘ਚ ਸੁਣਨ ਨੂੰ ਮਿਲ ਰਹੀ ਹੈ ।

ਹੋਰ ਪੜ੍ਹੋ :ਗੁਰਲੇਜ ਅਖਤਰ ਅਤੇ ਆਜਮ ਖ਼ਾਨ ਦੀ ਆਵਾਜ਼ ‘ਚ ਨਵਾਂ ਗੀਤ ‘ਕੱਚ ਦੇ ਗਲਾਸ’ ਹੋਇਆ ਰਿਲੀਜ਼

Shot Gun New Song Of Gurlej And Amit Singla Shot Gun New Song Of Gurlej And Amit Singla

ਗੀਤ ਦੇ ਬੋਲ ਜੱਸ ਪੰਨੂ ਨੇ ਲਿਖੇ ਨੇ ਜਦੋਂ ਕਿ ਮਿਊਜ਼ਿਕ ਏਆਰ-ਵੀ ਨੇ ਦਿੱਤਾ ਹੈ । ਗੀਤ ਦੀ ਵੀਡੀਓ ਬਹੁਤ ਹੀ ਸ਼ਾਨਦਾਰ ਬਣਾਈ ਗਈ ਹੈ । ਇਸ ਗੀਤ ਦੀ ਫੀਚਰਿੰਗ ‘ਚ ਫੀਮੇਲ ਮਾਡਲ ਦੇ ਤੌਰ ‘ਤੇ ਸ਼ੈਲਜਾ ਜੋਸ਼ੀ ਨਜ਼ਰ ਆ ਰਹੇ ਨੇ ।

Gurlej Akhtar And Amit new Song Shotgun Gurlej Akhtar And Amit new Song Shotgun

ਗੀਤ ‘ਚ ਇੱਕ ਅਜਿਹੇ ਗੱਭਰੂ ਅਤੇ ਮੁਟਿਆਰ ਦੀ ਗੱਲ ਕੀਤੀ ਗਈ ਹੈ ਜੋ ਆਪਣੇ ਰੋਅਬ ਦੇ ਨਾਲ-ਨਾਲ ਆਪਣੇ ਸੁਹੱਪਣ ਲਈ ਜਾਣੇ ਜਾਂਦੇ ਹਨ ਅਤੇ ਉਸੇ ਦੀ ਗੱਲ ਇਸ ਗੀਤ ‘ਚ ਕੀਤੀ ਗਈ ਹੈ ।

ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਵੀ ਵੇਖ ਸਕਦੇ ਹੋ । ਸਰੋਤਿਆਂ ਨੂੰ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ ।

 

You may also like