ਗਾਇਕ ਜੌਰਡਨ ਸੰਧੂ ਅਤੇ ਸਵੀਤਾਜ ਬਰਾੜ ਜਲਦ ਆ ਰਹੇ ਹਨ ਨਵੇਂ ਗੀਤ 'ਮੁੰਡਾ ਸਰਦਾਰਾਂ ਦਾ’ ਨਾਲ

written by Shaminder | September 27, 2021

ਗਾਇਕ ਜੌਰਡਨ ਸੰਧੂ (Jordan Sandhu ) ਅਤੇ ਸਵੀਤਾਜ ਬਰਾੜ (Sweetaj Brar ) ਜਲਦ ਹੀ ਆਪਣੇ ਨਵੇਂ ਗੀਤ ‘ਮੁੰਡਾ ਸਰਦਾਰਾਂ ਦਾ’ ਦੇ ਨਾਲ ਹਾਜ਼ਰ ਹੋਣਗੇ । ਇਸ ਗੀਤ ਦੀ ਫੀਚਰਿੰਗ ‘ਚ ਇਹ ਦੋਵੇਂ ਗਾਇਕ ਵੀ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਸਵੀਤਾਜ ਬਰਾੜ ਆਪਣੇ ਪਿਤਾ ਵੱਲੋਂ ਗਾਏ ਗਏ ਗੀਤ ‘ਚੰਡੀਗੜ੍ਹ ਡਰਾਪ ਆਊਟਸ’ ‘ਚ ਨਜ਼ਰ ਆਏ ਹਨ । ਸਵੀਤਾਜ ਬਰਾੜ ਅਤੇ ਜੌਰਡਨ ਸੰਧੂ ਪਹਿਲੀ ਵਾਰ ਇੱਕਠੇ ਨਜ਼ਰ ਆ ਰਹੇ ਹਨ ।

Jordan. Image From Instagram

ਹੋਰ ਪੜ੍ਹੋ : ਲਾੜੀ ਨੂੰ ਦੇਖ ਕੇ ਭਾਵੁਕ ਹੋ ਗਿਆ ਲਾੜਾ, ਰੋ-ਰੋ ਕੇ ਹੋਇਆ ਬੁਰਾ ਹਾਲ

ਸਵੀਤਾਜ ਬਰਾੜ ਜਲਦ ਹੀ ਸਿੱਧੂ ਮੂਸੇਵਾਲਾ ਦੇ ਨਾਲ ਫ਼ਿਲਮ ‘ਚ ਅਦਾਕਾਰੀ ਕਰਦੀ ਵੀ ਦਿਖਾਈ ਦੇਵੇਗੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੌਰਡਨ ਸੰਧੂ ਵੀ ਕਈ ਹਿੱਟ ਗੀਤ ਗਾ ਚੁੱੱਕੇ ਹਨ ।

ਇਸ ਤੋਂ ਇਲਾਵਾ ਉਹ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾਂਦਾ ਹੈ ।


ਹੁਣ ਵੇਖਣਾ ਇਹ ਹੋਵੇਗਾ ਕਿ ਦੋਵਾਂ ਦੀ ਜੋੜੀ ਨੂੰ ਦਰਸ਼ਕ ਕਿੰਨਾ ਕੁ ਪਸੰਦ ਕਰਦੇ ਹਨ । ਫ਼ਿਲਹਾਲ ਸਵੀਤਾਜ ਬਰਾੜ ਨੇ ਇਸ ਗੀਤ ਦੇ ਨਾਲ ਸਬੰਧਤ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ‘ਮੁੰਡਾ ਸਰਦਾਰਾਂ ਦਾ’ ਬਹੁਤ ਜਲਦੀ । ਇਸ ਦੇ ਨਾਲ ਹੀ ਉਸ ਨੇ ਸ਼੍ਰੀ ਬਰਾੜ ਨੂੰ ਵੀ ਟੈਗ ਕੀਤਾ ਹੈ ।

 

0 Comments
0

You may also like