ਜਸਬੀਰ ਜੱਸੀ ਲਈ ਮੀਕਾ ਸਿੰਘ ਨੇ ਗਾਇਆ ਗਾਣਾ, ਦੇਖੋ ਵੀਡਿਓ
ਗਾਇਕ ਜਸਬੀਰ ਜੱਸੀ ਦਾ ਗਾਣਾ 'ਦਿਲ ਲੈ ਗਈ ਕੁੜੀ ਗੁਜਰਾਤ ਦੀ' ਆਪਣੇ ਸਮੇਂ ਦਾ ਹਿੱਟ ਗਾਣਾ ਰਿਹਾ ਹੈ । ਇਹ ਗਾਣਾ ਏਨਾਂ ਹਿੱਟ ਰਿਹਾ ਹੈ ਕਿ ਉਸ ਸਮੇਂ ਇਹ ਹਰ ਡੀਜੇ ਤੇ ਵੱਜਦਾ ਸੀ।ਇਸ ਗਾਣੇ ਨੂੰ ਲੈ ਕੇ ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨਾਂ ਦੇ ਨਾਲ ਗਾਇਕ ਮੀਕਾ ਤੇ ਕੁਝ ਹੋਰ ਲੋਕ ਦਿਖਾਈ ਦੇ ਰਹੇ ਹਨ ।
Jasbir Jassi
ਇਸ ਵੀਡਿਓ ਵਿੱਚ ਪਹਿਲਾਂ ਜੱਸੀ ਗਾਣਾ ਗਾਉਂਦੇ ਹਨ ਤੇ ਫਿਰ ਮੀਕਾ ਸਿੰਘ ਇਹ ਗਾਣਾ ਗਾਉਂਦੇ ਹਨ ।ਬਿਨ੍ਹਾਂ ਕਿਸੇ ਸਾਜ਼ ਤੋਂ ਗਾਇਆ ਇਹ ਗਾਣਾ ਅੱਜ ਵੀ ਲੋਕਾਂ ਨੂੰ ਥਿਰਕਣ ਲਈ ਮਜਬੂਰ ਕਰਦਾ ਹੈ ।ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਨੇ ਜਸਬੀਰ ਜੱਸੀ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪਹਿਚਾਣ ਬਣਾ ਦਿੱਤੀ ਸੀ ਤੇ ਉਹਨਾਂ ਦਾ ਸਿਤਾਰਾ ਬੁਲੰਦੀਆਂ ਤੇ ਪਹੁੰਚਾ ਦਿੱਤਾ ਸੀ ।
https://www.instagram.com/p/BrqKMQPBaGP/
ਅੱਜ ਵੀ ਇਹ ਗਾਣਾ ਹਿੱਟ ਗਾਣਾ ਹੈ ਜੱਸੀ ਦੇ ਫੈਨ ਇਸ ਗਾਣੇ ਤੇ ਅੱਜ ਵੀ ਥਿਰਕਦੇ ਹਨ। ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਇਸ ਵੀਡਿਓ ਵਿੱਚ ਮੀਕਾ ਸਿੰਘ ਵੀ ਇਸ ਗਾਣੇ ਨੂੰ ਉਸੇ ਅੰਦਾਜ਼ ਵਿੱਚ ਗਾ ਰਹੇ ਹਨ ਜਿਸ ਅੰਦਾਜ਼ ਵਿੱਚ ਜੱਸੀ ਨੇ ਇਹ ਗਾਣਾ ਗਾਇਆ ਸੀ ।