ਲਓ ਜੀ ਸਿੰਗਾ ਤੇ ਅਫਸਾਨਾ ਖ਼ਾਨ ਪਾਉਣ ਆ ਰਹੇ ਨੇ ਧੱਕ, ਨਵੇਂ ਗੀਤ ਦੀ ਡਬਿੰਗ ਹੋਈ ਪੂਰੀ, ਸਾਂਝਾ ਕੀਤਾ ਵੀਡੀਓ

Written by  Lajwinder kaur   |  November 21st 2019 11:36 AM  |  Updated: November 21st 2019 11:36 AM

ਲਓ ਜੀ ਸਿੰਗਾ ਤੇ ਅਫਸਾਨਾ ਖ਼ਾਨ ਪਾਉਣ ਆ ਰਹੇ ਨੇ ਧੱਕ, ਨਵੇਂ ਗੀਤ ਦੀ ਡਬਿੰਗ ਹੋਈ ਪੂਰੀ, ਸਾਂਝਾ ਕੀਤਾ ਵੀਡੀਓ

ਲਓ ਜੀ ਪੰਜਾਬੀ ਗਾਇਕ ਸਿੰਗਾ ਇੱਕ ਤੋਂ ਬਾਅਦ ਇੱਕ ਗੀਤ ਦਰਸ਼ਕਾਂ ਦੀ ਝੋਲੀ ਪਾ ਰਹੇ ਹਨ। ਜਿਸਦੇ ਚੱਲਦੇ ਇੱਕ ਹੋਰ ਗੀਤ ਬਹੁਤ ਜਲਦ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਿਹਾ ਹੈ। ਜੀ ਹਾਂ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਸਿੰਗਾ, ਅਫਸਾਨਾ ਖ਼ਾਨ ਤੇ ਐਲਡੀ ਫਾਜ਼ਿਲਕਾ ਇਕੱਠੇ ਨਜ਼ਰ ਆ ਰਹੇ ਨੇ। ਵੀਡੀਓ ਦੇ ਸ਼ੁਰੂਆਤ ‘ਚ ਸਿੰਗਾ ਆਪਣਾ ਫੇਮਸ ਡਾਇਲਾਗ ਬੋਲਦੇ ਨੇ ਕਿ ‘ਸਿੰਗਾ ਬੋਲਦਾ ਮਿੱਠੀਏ’..ਜਿਸ ਤੋਂ ਬਾਅਦ ਉਨ੍ਹਾਂ ਨੇ ਅਫਸਾਨਾ ਖ਼ਾਨ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਬਹੁਤ ਵਧੀਆ ਆਵਾਜ਼ ਦੇ ਮਾਲਿਕ ਨੇ ਅਫਸਾਨਾ ਖ਼ਾਨ।

 

View this post on Instagram

 

Coming soon @singga_official @itsafsanakhan @ellde_fazilka @itstippusultan

A post shared by Afsana Khan (@itsafsanakhan) on

ਹੋਰ ਵੇਖੋ:ਨੀਲ ਨਿਤਿਨ ਮੁਕੇਸ਼ ਨੇ ਆਪਣੀ ਧੀ ਨਾਲ ਕੀਤਾ ਦਿਲ ਨੂੰ ਛੂਹ ਜਾਣ ਵਾਲਾ ਡਾਂਸ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਅੱਗੇ ਇਸ ਵੀਡੀਓ ‘ਚ ਅਫਸਾਨਾ ਖ਼ਾਨ ਨੇ ਦੱਸਿਆ ਕਿ ਸਿੰਗਾ ਦੇ ਨਾਲ ਨਵੇਂ ਗੀਤ ਦੀ ਡਬਿੰਗ ਪੂਰੀ ਹੋ ਚੁੱਕੀ ਹੈ ਤੇ ਇਹ ਗਾਣਾ ਬਹੁਤ ਜਲਦ ਦਰਸ਼ਕਾਂ ਦੀ ਝੋਲੀ ਪੈ ਜਾਵੇਗਾ। ਇਸ ਅਨਾਉਂਸਮੈਂਟ ਤੋਂ ਬਾਅਦ ਦਰਸ਼ਕਾਂ ‘ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।

ਜੇ ਗੱਲ ਕਰੀਏ ਸਿੰਗਾ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਆਪਣੀ ਆਦਾਕਾਰੀ ਦੇ ਜੌਹਰ ਦਿਖਾਉਂਦੇ ਹੋਏ ਨਜ਼ਰ ਆਉਣਗੇ। ਉਨ੍ਹਾਂ ਦੀ ਝੋਲੀ ਦੋ ਪੰਜਾਬੀ ਫ਼ਿਲਮ ਨੇ ਜਿਨ੍ਹਾਂ ਦੇ ਨਾਂਅ ਨੇ ‘ਜੋਰਾ ਦੂਜਾ ਅਧਿਆਇ’ ਅਤੇ ‘ਧਾਰਾ 420/302’। ਉੱਧਰ ਅਫਸਾਨਾ ਖ਼ਾਨ ਤੇ ਸਿੱਧੂ ਮੂਸੇਵਾਲਾ ਦੇ ਡਿਊਟ ਸੌਂਗ ਧੱਕਾ ਦੀ ਵੀਡੀਓ ਵੀ ਬਹੁਤ ਜਲਦ ਦਰਸ਼ਕਾਂ ਦੇ ਰੁ-ਬ-ਰੂ ਹੋ ਜਾਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network