ਪਿਆਰ ਦੇ ਰੰਗਾਂ ਨਾਲ ਭਰਿਆ ਸਿੰਗਾ ਦਾ ਨਵਾਂ ਗੀਤ 'ਸ਼ਹਿ' ਹੋਇਆ ਰਿਲੀਜ਼, ਦੇਖੋ ਵੀਡੀਓ

written by Lajwinder kaur | August 24, 2019

ਪੰਜਾਬੀ ਗਾਇਕ ਸਿੰਗਾ ਆਪਣਾ ਨਵਾਂ ਗੀਤ 'ਸ਼ਹਿ' ਲੈ ਕੇ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋ ਚੁੱਕੇ ਹਨ। ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਉਨ੍ਹਾਂ ਦੇ ਜ਼ਿਆਦਾਤਰ ਗੀਤ ਚੱਕਵੀਂ ਬੀਟ ਵਾਲੇ ਹੁੰਦੇ ਹਨ। ਪਰ ਇਸ ਵਾਰ ਫ਼ਿਰ ਤੋਂ ਉਹ ਰੋਮਾਂਟਿਕ ਗੀਤ ਲੈ ਕੇ ਆਏ ਹਨ।

ਹੋਰ ਵੇਖੋ:‘ਮੁੰਡੇ ਖੁੰਡੇ’ ਗਾਣੇ ਨਾਲ ਅੱਤ ਕਰਵਾਉਂਦੇ ‘ਸਾਰਥੀ ਕੇ’ ਦੇ ਨਵੇਂ ਗੀਤ ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਇਸ ਗੀਤ ਦੇ ਪਿਆਰ ਦੇ ਰੰਗਾਂ ਨਾਲ ਭਰੇ ਬੋਲ ਜ਼ਿਕਰ ਬਰਾੜ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਐਲਡੀ ਫਾਜ਼ਿਲਕਾ ਨੇ ਦਿੱਤਾ ਹੈ। ਇਸ ਖ਼ੂਬਸੂਰਤ ਵੀਡੀਓ ਨੂੰ ਨਾਮੀ ਵੀਡੀਓ ਡਾਇਰੈਕਟਰ ਸੁੱਖ ਸੰਘੇੜਾ ਨੇ ਤਿਆਰ ਕੀਤਾ ਹੈ। ਇਸ ਗੀਤ ਨੂੰ ਵਾਹੋ ਇੰਟਰਟੈਨਮੈਂਟ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਵੀ ਉਹ ਜੱਟ ਦੀ ਕਲਿੱਪ, ਡੂ ਓਰ ਡਾਈ, ਵਨ ਮੈਨ, ਫੋਟੋ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ਬਲੈਕੀਆ ਚ ਵੀ ਬਲੈਕੀਆ ਮੀਟਸ ਸਿੰਗਾ ਵਰਗਾ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਇਸ ਤੋਂ ਇਲਾਵਾ ਉਹ ਬਹੁਤ ਚੱਲਦੇ ਫ਼ਿਲਮੀ ਜਗਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 

You may also like