ਸਿੰਗਾ ਆਪਣੇ ਨਵੇਂ ਗੀਤ ‘ਜ਼ਹਿਰ’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦੇ ਦਿਲ, ਦੇਖੋ ਵੀਡੀਓ

Written by  Lajwinder kaur   |  December 20th 2019 02:40 PM  |  Updated: December 20th 2019 02:40 PM

ਸਿੰਗਾ ਆਪਣੇ ਨਵੇਂ ਗੀਤ ‘ਜ਼ਹਿਰ’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦੇ ਦਿਲ, ਦੇਖੋ ਵੀਡੀਓ

ਪੰਜਾਬੀ ਗਾਇਕ ਸਿੰਗਾ ਆਪਣੇ ਨਵੇਂ ਗੀਤ ਜ਼ਹਿਰ (Zehar) ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਇਸ ਗਾਣੇ ਦਾ ਲਿਰਿਕਲ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਹ ਗਾਣਾ ਵੀ ਉਨ੍ਹਾਂ ਦੇ ਬਾਕੀ ਗੀਤਾਂ ਵਾਂਗ ਚੱਕਵੀਂ ਬੀਟ ਵਾਲਾ ਹੈ। ਜਿਸ ਨੂੰ ਸਿੰਗਾ ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਗਾਇਆ ਹੈ।

ਹੋਰ ਵੇਖੋ:ਕੈਂਬੀ ਰਾਜਪੁਰੀਆ ਦੇ ਨਵੇਂ ਗੀਤ ‘TIME CHAKDA’ ਦਾ ਆਡੀਓ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ

ਇਸ ਗਾਣੇ ਦੇ ਸ਼ਾਨਦਾਰ ਬੋਲ ਲਵਲੀ ਪਟਿਆਲਾ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਸੰਗੀਤ ਕਿਲ ਬੰਦਾ ਨੇ ਦਿੱਤਾ ਹੈ। ਗਾਣੇ ਦੇ ਲਿਰਿਕਲ ਵੀਡੀਓ ਨੂੰ ਸਿੰਗਾ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਵੱਲੋਂ ਹੁਣ ਗਾਣੇ ਦੇ ਵੀਡੀਓ ਦੀ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹੁਣ ਦੇਖਦੇ ਹਾਂ ਕਿ ਸਿੰਗਾ ਕਦੋਂ ਇਸ ਗੀਤ ਦੇ ਵੀਡੀਓ ਦੇ ਨਾਲ ਦਰਸ਼ਕਾਂ ਨੂੰ ਸਰਪ੍ਰਾਈਜ਼ ਦਿੰਦੇ ਹਨ।

ਇਸ ਤੋਂ ਇਲਾਵਾ ਜੇ ਗੱਲ ਕਰੀਏ ਸਿੰਗਾ ਦੇ ਕੰਮ ਦੀ ਤਾਂ ਉਹ ਪੰਜਾਬੀ ਗੀਤਾਂ ਤੋਂ ਇਲਾਵਾ ਬਹੁਤ ਜਲਦ ਅਦਾਕਾਰੀ ਦੇ ਖੇਤਰ ‘ਚ ਵੀ ਆਪਣੇ ਜਲਵੇ ਬਿਖੇਰਦੇ ਹੋਏ ਨਜ਼ਰ ਆਉਣਗੇ। ਜੀ ਹਾਂ ਉਹ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਫ਼ਿਲਮ ‘ਜੋਰਾ-ਦੂਜਾ ਅਧਿਆਇ 2’ ‘ਚ ਨਜ਼ਰ ਆਉਣਗੇ ਇਸ ਤੋਂ ਇਲਾਵਾ ਪੰਜਾਬੀ ਫ਼ਿਲਮ ‘ਧਾਰਾ 420/302’ ‘ਚ ਵੀ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network