ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ਹੋਇਆ ਸਿੰਗਾ ਦਾ ਰੋਮਾਂਟਿਕ ਗੀਤ ‘ਫੋਟੋ’ ਹੋਇਆ ਦਰਸ਼ਕਾਂ ਦੇ ਰੁਬਰੂ, ਦੇਖੋ ਵੀਡੀਓ

Written by  Lajwinder kaur   |  May 29th 2019 11:28 AM  |  Updated: May 29th 2019 04:32 PM

ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ਹੋਇਆ ਸਿੰਗਾ ਦਾ ਰੋਮਾਂਟਿਕ ਗੀਤ ‘ਫੋਟੋ’ ਹੋਇਆ ਦਰਸ਼ਕਾਂ ਦੇ ਰੁਬਰੂ, ਦੇਖੋ ਵੀਡੀਓ

ਪੰਜਾਬੀ ਗਾਇਕ ਸਿੰਗਾ ਆਪਣੀ ਮਿੱਠੀ ਆਵਾਜ਼ ਦੇ ਨਾਲ ਆਪਣਾ ਨਵਾਂ ਗੀਤ ਫੋਟੋ ਲੈ ਕੇ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਨੇ। ਜੀ ਹਾਂ ਸਿੰਗਾ ਜਿਨ੍ਹਾਂ ਦੇ ਗੀਤ ਜ਼ਿਆਦਾਤਰ ਚੱਕਵੀਂ ਬੀਟ ਵਾਲੇ ਹੀ ਹੁੰਦੇ ਨੇ ਪਰ ਇਸ ਵਾਰ ਉਹ ਰੋਮਾਂਟਿਕ ਗੀਤ ਫੋਟੋ ਲੈ ਕੇ ਆਏ ਨੇ। ਗੀਤ ਦੇ ਬੋਲ ਖ਼ੁਦ ਸਿੰਗਾ ਨੇ ਲਿਖੇ ਨੇ ਜਿਸ ‘ਚ ਪਿਆਰ ਦੇ ਜਜ਼ਬਾਤਾਂ ਨੂੰ ਸ਼ਬਦਾਂ ਦੇ ਨਾਲ ਪਰੋ ਕੇ ਸੁਰਾਂ ਦੇ ਨਾਲ ਬਹੁਤ ਹੀ ਸ਼ਾਨਦਾਰ ਪੇਸ਼ ਕੀਤਾ ਹੈ।

View this post on Instagram

 

Kro Check Photo Song ?? @ellde_official @nikkesha1 @speedrecords @imanmohansinghh @9xtashanofficial @gk.digital @beingdigital

A post shared by SINGGA (@singga_official) on

ਹੋਰ ਵੇਖੋ:ਜ਼ਿੰਦਗੀ ਦੀਆਂ ਸੱਚਾਈਆਂ ਨੂੰ ਸ਼ੀਸ਼ਾ ਦਿਖਾ ਰਿਹਾ ਹੈ ਕਰਨ ਔਜਲਾ ਦਾ ਨਵਾਂ ਗੀਤ ‘ਫ਼ੈਕਟਸ’, ਦੇਖੋ ਵੀਡੀਓ

ਵਿਆਹ ਤੋਂ ਪਹਿਲਾਂ ਮੁੰਡੇ-ਕੁੜੀ ਦੇ ਮਨ ਦੀਆਂ ਭਾਵਨਾਵਾਂ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਵੀਡੀਓ ਦੀ ਕਹਾਣੀ ‘ਚ ਪੇਸ਼ ਕੀਤਾ ਗਿਆ ਹੈ। ਵੀਡੀਓ ਨੂੰ ਟਰੂ ਮੇਕਰਸ ਵੱਲੋਂ ਬਹੁਤ ਹੀ ਸ਼ਾਨਦਾਰ ਤਿਆਰ ਕੀਤਾ ਗਿਆ ਹੈ। ਫੋਟੋ ਗਾਣੇ ਦਾ ਮਿਊਜ਼ਿਕ ਐਲਡੀ ਫਾਜ਼ਿਲਕਾ ਨੇ ਦਿੱਤਾ ਹੈ। ਗਾਣੇ ਦੀ ਵੀਡੀਓ ‘ਚ ਅਦਾਕਾਰੀ ਵੀ ਖ਼ੁਦ ਸਿੰਗਾ ਨੇ ਕੀਤੀ ਹੈ ਤੇ ਅਦਾਕਾਰੀ ‘ਚ ਸਾਥ ਦਿੱਤਾ ਹੈ ਪੰਜਾਬੀ ਮਾਡਲ ਨਿੱਕੀ ਕੌਰ ਨੇ। ਸਿੰਗਾ ਦੇ ਇਸ ਗੀਤ ਨੂੰ ਸਪੀਡ ਰਿਕਾਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਜੇ ਗੱਲ ਕਰੀਏ ਸਿੰਗਾ ਦੇ ਗੀਤਾਂ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਆਪਣੇ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਫ਼ਿਲਹਾਲ ਗੀਤਾਂ ਦੇ ਨਾਲ ਉਹ ਪੰਜਾਬੀ ਫ਼ਿਲਮੀ ਜਗਤ ‘ਚ ਵੀ ਕਦਮ ਰੱਖਣ ਜਾ ਰਹੇ ਨੇ। ਉਹ ਬਹੁਤ ਜਲਦ ਦੀਪ ਸਿੱਧੂ ਦੀ ਫ਼ਿਲਮ ‘ਜੋਰਾ-ਦੂਜਾ ਅਧਿਆਇ’ ‘ਚ ਆਪਣੀ ਅਦਾਕਾਰੀ ਪੇਸ਼ ਕਰਦੇ ਹੋਏ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network