ਸਿੰਗਾ, ਸਵੀਤਾਜ ਬਰਾੜ ਅਤੇ ਸਾਰਾ ਗੁਰਪਾਲ ਫ਼ਿਲਮ ‘ਜ਼ਿੱਦੀ ਜੱਟ’ ‘ਚ ਆਉਣਗੇ ਨਜ਼ਰ

Written by  Shaminder   |  February 20th 2022 10:20 AM  |  Updated: February 20th 2022 10:25 AM

ਸਿੰਗਾ, ਸਵੀਤਾਜ ਬਰਾੜ ਅਤੇ ਸਾਰਾ ਗੁਰਪਾਲ ਫ਼ਿਲਮ ‘ਜ਼ਿੱਦੀ ਜੱਟ’ ‘ਚ ਆਉਣਗੇ ਨਜ਼ਰ

ਸਾਰਾ ਗੁਰਪਾਲ (Sara Gurpal) ਦੀ ਅਗਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ । ਜਿਸ ਦੀਆਂ ਤਸਵੀਰਾਂ ਸਾਰਾ ਗੁਰਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਗੁਰਪਾਲ ਸਿੰਗਾ ਅਤੇ ਰਾਂਝਾ ਵਿਕਰਮ ਸਿੰਘ ਦੇ ਨਾਲ ਨਵੇਂ ਪ੍ਰੋਜੈਕਟ ‘ਚ ਨਜ਼ਰ ਆਏਗੀ ।ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ । ਇਹ ਫ਼ਿਲਮ ‘ਜ਼ਿੱਦੀ ਜੱਟ’ (Ziddi Jatt) ਨਾਂਅ ਦੇ ਟਾਈਟਲ ਹੇਠ ਆਏਗੀ । ਫ਼ਿਲਮ ‘ਚ ਸਿੰਗਾ, ਸਾਰਾ ਗੁਰਪਾਲ,ਸਵੀਤਾਜ ਬਰਾੜ ਦੇ ਨਾਲ ਨਜ਼ਰ ਆਉਣਗੇ । ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਫ਼ਿਲਮ ‘ਚ ਦਿਖਾਈ ਦੇਣਗੇ । ਸਵੀਤਾਜ ਬਰਾੜ ਜਿਸ ਨੇ ਹਾਲ ਹੀ ‘ਚ ਸਿੱਧੂ ਮੂਸੇਵਾਲਾ ਦੇ ਨਾਲ ਫ਼ਿਲਮ ਕੀਤੀ ਸੀ ।

Singga-sweetaj brar image From instagram

ਹੋਰ ਪੜ੍ਹੋ : ਅਫਸਾਨਾ ਖ਼ਾਨ ਦੇ ਵਿਆਹ ਸਮਾਗਮ ‘ਚ ਰਾਖੀ ਸਾਵੰਤ ਨੇ ਇੰਝ ਕੀਤੀ ਮਸਤੀ, ਵੇਖੋ ਵੀਡੀਓ

ਉਹ ਵੀ ਇਸ ਫ਼ਿਲਮ ‘ਚ ਅਦਾਕਾਰੀ ਕਰਦੀ ਹੋਈ ਵਿਖਾਈ ਦੇਵੇਗੀ ।ਸਾਰਾ ਗੁਰਪਾਲ ਜੋ ਕਿ ਹਾਲ ਹੀ ‘ਚ ਗਿੱਪੀ ਗਰੇਵਾਲ ਦੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ‘ਚ ਨਜ਼ਰ ਆਈ ਸੀ ਉਹ ਵੀ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । ਸਾਰਾ ਗੁਰਪਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੋਰ ਵੀ ਕਈ ਪ੍ਰਾਜੈਕਟਸ ‘ਤੇ ਕੰਮ ਕਰ ਚੁੱਕੀ ਹੈ ।

Sweetaj Brar image From instagram

ਇਸ ਦੇ ਨਾਲ ਹੀ ਉਹ ਕਈ ਗੀਤਾਂ ‘ਚ ਬਤੌਰ ਮਾਡਲ ਵੀ ਕੰਮ ਕਰ ਚੁੱਕੀ ਹੈ । ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਹੀ ਸ਼ੁਰੂ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਫ਼ਿਲਮਾਂ ‘ਚ ਅਦਾਕਾਰੀ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਉਹ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ । ਸਵੀਤਾਜ ਬਰਾੜ ਨੇ ਆਪਣੇ ਪਿਤਾ ਦੇ ਨਕਸ਼ੇ ਕਦਮ ‘ਤੇ ਚੱਲਦੇ ਹੋਏ ਗਾਇਕੀ ਦੇ ਖੇਤਰ ‘ਚ ਅੱਗੇ ਵੱਧਦੇ ਹੋਏ ਆਪਣੇ ਪਿਤਾ ਦੇ ਸੁਫਨਿਆਂ ਨੂੰ ਪੂਰਾ ਕਰਨ ‘ਚ ਲੱਗੀ ਹੋਈ ਹੈ । ਇਸ ਦੇ ਨਾਲ ਹੀ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰ ਚੁੱਕੀ ਹੈ ।

 

View this post on Instagram

 

A post shared by Sara Gurpal (@saragurpals)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network