ਸਿੱਪੀ ਗਿੱਲ ਦਾ ਨਵਾਂ ਚੱਕਵਾਂ ਗਾਣਾ ‘Jatt Saab’ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | February 11, 2022

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸਿੱਪੀ ਗਿੱਲ ਜੋ ਕਿ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਗਏ ਨੇ। ਜੀ ਹਾਂ ਉਹ ਜੱਟ ਸਾਹਿਬ ‘Jatt Saab’ ਟਾਈਟਲ ਹੇਠ ਨਵਾਂ ਗੀਤ ਲੈ ਕੇ ਆਏ ਨੇ। ਇਹ ਗੀਤ ਚੱਕਵੀਂ ਬੀਟ ਵਾਲਾ ਹੈ, ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਕਾਜਲ ਅਗਰਵਾਲ ਨੇ ਦੁਬਈ ਤੋਂ ਬੇਬੀ ਬੰਪ ਦੇ ਨਾਲ ਸਟਾਈਲਿਸ਼ ਫੋਟੋ ਸ਼ੇਅਰ ਕਰਦੇ ਹੋਏ ਕਿਹਾ - ‘ਮੈਂ ਸਭ ਤੋਂ ਸ਼ਾਨਦਾਰ ਬਦਲਾਅ ਤੋਂ ਗੁਜ਼ਰ ਰਹੀ ਹਾਂ’

jatt saab new sippy song

ਇਸ ਗੀਤ ਨੂੰ ਉਨ੍ਹਾਂ ਨੇ ਗੱਭਰੂ ਦੇ ਪੱਖ ਤੋਂ ਗਾਇਆ ਹੈ। ਗੀਤ ਚ ਕੁੜਤੇ-ਪਜਾਮੇ ਤੋਂ ਲੈ ਕੇ ਬ੍ਰੈਂਡ ਦੀਆਂ ਗੱਲਾਂ ਕੀਤੀਆਂ ਗਈਆਂ ਨੇ। ਇਸ ਗਾਣੇ ਦੇ ਬੋਲ Sulakhan Cheema ਨੇ ਲਿਖੇ ਨੇ ਤੇ ਮਿਊਜ਼ਿਕ Mr Penduz ਨੇ ਦਿੱਤਾ ਹੈ। Sudh Singh ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਸਿੱਪੀ ਗਿੱਲ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ।

ਹੋਰ ਪੜ੍ਹੋ : ਅੱਲੂ ਅਰਜੁਨ ਦੀ ਬੇਟੀ ਅਰਹਾ ਨੇ ਪਿਤਾ ਦੇ ਸ਼੍ਰੀਵੱਲੀ ਦੀ ਥਾਂ ਕੱਚਾ ਬਦਾਮ ‘ਤੇ ਬਣਾਈ ਵੀਡੀਓ, ਪ੍ਰਸ਼ੰਸਕਾਂ ਨੂੰ ਕਿਊਟ ਅਰਹਾ ਦਾ ਇਹ ਵੀਡੀਓ ਆ ਰਿਹਾ ਹੈ ਖੂਬ ਪਸੰਦ

sippy gill

ਜੇ ਗੱਲ ਕਰੀਏ ਸਿੱਪੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪਿਛਲੇ ਸਾਲ ਫ਼ਿਲਮ ‘ਮਰਜਾਣੇ’ Marjaney ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸੀ। ਇਸ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਕਮਾਲ ਦਾ ਪ੍ਰਦਰਸ਼ਨ ਕੀਤਾ ਸੀ। ਮਰਜਾਣੇ ਫ਼ਿਲਮ ਦੇ ਕਈ ਗੀਤ ਸਿੱਪੀ ਗਿੱਲ ਦੀ ਆਵਾਜ਼ ‘ਚ ਰਿਲੀਜ਼ ਹੋਏ ਸੀ। ਇਸ ਤੋਂ ਇਲਾਵਾ ਉਹ ਗਾਇਕੀ ‘ਚ ਵੀ ਕਾਫੀ ਸਰਗਰਮ ਨੇ। ਉਹ ‘ਬੱਬਰ ਸ਼ੇਰ’, ‘ਬਲੱਡ ਲਾਈਨ’, ‘ਗੁੰਡਾਗਰਦੀ’, ‘ਨੈਣਾਂ ਦੇ ਠੇਕੇ’ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਨਜ ਕਰ ਚੁੱਕੇ ਨੇ।

You may also like