ਹਰ ਇੱਕ ਨੂੰ ਪਸੰਦ ਆ ਰਿਹਾ ਹੈ ਗਾਇਕ ਸਿੱਪੀ ਗਿੱਲ ਦਾ ਨਵਾਂ ਗੀਤ ‘ਕਮੀ ਕਿੱਥੇ ਰਹਿ ਗਈ’, ਦੇਖੋ ਵੀਡੀਓ

written by Lajwinder kaur | April 17, 2021 12:34pm

ਪੰਜਾਬੀ ਗਾਇਕ ਸਿੱਪੀ ਗਿੱਲ ਜਿਨ੍ਹਾਂ ਦੇ ਜ਼ਿਆਦਾਤਰ ਗੀਤ ਚੱਕਵੀਂ ਬੀਟ ਵਾਲੇ ਹੁੰਦੇ ਨੇ । ਪਰ ਇਸ ਵਾਰ ਉਹ ਦਰਦ ਦੇ ਨਾਲ ਭਰਿਆ ਗੀਤ ‘ਕਮੀ ਕਿੱਥੇ ਰਹਿ ਗਈ’ (Kami Kithe Reh Gayi) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ।

image of new punjabi song sung by sippy gill

 

ਹੋਰ ਪੜ੍ਹੋ :  ਨੀਰੂ ਬਾਜਵਾ ਦੀ ਜੁੜਵਾ ਧੀਆਂ ਦਾ ਇਹ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

inside image of sippy gill new song

ਇਸ ਗੀਤ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਲੋਕੀਂ ਵਿਆਹ ਤੋਂ ਬਾਅਦ ਵੀ ਆਪਣੇ ਪਿਆਰ ਨੂੰ ਧੋਖਾ ਦੇ ਕੇ ਹੋਰਾਂ ਦੇ ਨਾਲ ਦਿਲ ਬਹਿਲਾਉਂਦੇ ਨੇ। ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਉਹ Maninder Kailey ਨੇ ਲਿਖੇ ਨੇ ਤੇ ਮਿਊਜ਼ਿਕ Desi Routz ਨੇ ਦਿੱਤਾ ਹੈ। Truemakers ਵੱਲੋਂ ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਰਹੇ ਨੇ ਖੁਦ ਸਿੱਪੀ ਗਿੱਲ ਤੇ ਪੰਜਾਬੀ ਮਾਡਲ ਗਿੰਨੀ ਕਪੂਰ। ਇਸ ਗੀਤ ਨੂੰ OldSkool Music ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

inside image of sippy gill and ginni kapoor

ਜੇ ਗੱਲ ਕਰੀਏ ਸਿੱਪੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ। ਅਖੀਰਲੀ ਵਾਰ ਉਹ ‘ਜਿੱਦੀ ਸਰਦਾਰ’ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।

 

You may also like