ਸਿੱਪੀ ਗਿੱਲ ਨੇ ਆਪਣੇ ਬੇਟੇ ਦੇ ਨਾਲ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

written by Shaminder | March 05, 2022

ਸਿੱਪੀ ਗਿੱਲ (Sippy Gill)  ਨੇ ਆਪਣੇ ਬੇਟੇ (Son) ਦੇ ਨਾਲ ਕੁਝ ਤਸਵੀਰਾਂ (Pics) ਸਾਂਝੀਆਂ ਕੀਤੀਆਂ ਹਨ । ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ । ਸਿੱਪੀ ਗਿੱਲ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਜੱਟ ਸਾਬ’ ਮਿਸਿੰਗ ਯੂ’ ਪ੍ਰਸ਼ੰਸਕਾਂ ਨੂੰ ਵੀ ਗਾਇਕ ਤੇ ਉਸ ਦੇ ਬੇਟੇ ਦੀਆਂ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਹਨ ਅਤੇ ਪ੍ਰਸ਼ੰਸਕ ਇਸ ‘ਤੇ ਖੂਬ ਕਮੈਂਟਸ ਕਰ ਰਹੇ ਹਨ । ਸਿੱਪੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਗੀਤ ਦਿੰਦੇ ਆ ਰਹੇ ਹਨ ।

sippy gill son image From instagram

ਹੋਰ ਪੜ੍ਹੋ : ਕਿਸ ਕਿਸ ਨੂੰ ਯਾਦ ਹੈ ਦੋ ਆਵਾਜ਼ਾਂ ‘ਚ ਗਾਉਣ ਵਾਲਾ ਗਾਇਕ

ਉਨ੍ਹਾਂ ਨੇ ਬਤੌਰ ਗਾਇਕ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ , ਪਰ ਹੌਲੀ ਹੌਲੀ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਹੁਣ ਉਹ ਬਤੌਰ ਅਦਾਕਾਰ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਨੂੰ ਆਖਰੀ ਵਾਰ ਫ਼ਿਲਮ ‘ਜੱਦੀ ਸਰਦਾਰ’ ‘ਚ ਦਿਲਪ੍ਰੀਤ ਢਿੱਲੋਂ ਅਤੇ ਗੁੱਗੂ ਗਿੱਲ ਦੇ ਨਾਲ ਦੇਖਿਆ ਗਿਆ ਸੀ ।

Sippy Gill, image From instagram

ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਹੁਣ ਜਲਦ ਹੀ ਉਹ ਇੱਕ ਨਵੀਂ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ । ਜਿਸ ਦੀਆਂ ਤਸਵੀਰਾਂ ਵੀ ਪਿਛਲੇ ਦਿਨੀਂ ਵਾਇਰਲ ਹੋਈਆਂ ਸਨ । ਹਾਲ ਹੀ ‘ਚ ਉਹ ‘ਜੱਟ ਸਾਬ’ ਨਾਂਅ ਦੇ ਟਾਈਟਲ ਹੇਠ ਇੱਕ ਗੀਤ ਲੈ ਕੇ ਆਏ ਸਨ । ਇਸ ਗੀਤ ਨੂੰ ਵੀ ਸਰੋਤਿਆਂ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਸੀ । ਹੁਣ ਜਲਦ ਹੀ ਸਿੱਪੀ ਗਿੱਲ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ ।

 

View this post on Instagram

 

A post shared by Sippy Gill (@sippygillofficial)

You may also like