ਸੋਹਾ ਅਲੀ ਖਾਨ ਨੇ ਮਾਂ ਤੇ ਧੀ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ, ਇੱਕੋ ਫ੍ਰੇਮ 'ਚ ਨਜ਼ਰ ਆਈਆਂ ਤਿੰਨ ਪੀੜ੍ਹੀਆਂ

written by Pushp Raj | July 16, 2022

Soha Ali Khan shares a beautiful picture: ਬਾਲੀਵੁੱਡ ਅਦਾਕਾਰਾ ਸੋਹਾ ਅਲੀ ਖਾਨ ਇੱਕ ਮਲਟੀਟੈਲੈਂਟਿਡ ਅਦਾਕਾਰਾ ਹੈ। ਸੋਹਾ ਨੇ ਸੋਸ਼ਲ ਮੀਡੀਆ 'ਤੇ ਇੱਕ ਬੇਹੱਦ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਤਿੰਨ ਪੀੜ੍ਹੀਆਂ ਇੱਕਠੇ ਵਿਖਾਈ ਦੇ ਰਹੀਆਂ ਹਨ।

image from instagram

ਦੱਸ ਦਈਏ ਕਿ ਸੋਹਾ ਅਲੀ ਖਾਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ ਤੇ ਉਹ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਜੁੜੀਆਂ ਖਬਰਾਂ ਨੂੰ ਫੈਨਜ਼ ਨਾਲ ਸਾਂਝਾ ਕਰਦੀ ਹੈ। ਹਾਲ ਹੀ ਵਿੱਚ ਸੋਹਾ ਅਲੀ ਖਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਬੇਹੱਦ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ।

ਸੋਹਾ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਵਿੱਚ ਖੁਦ ਸੋਹਾ ਅਲੀ ਖਾਨ, ਸੋਹਾ ਦੀ ਧੀ ਇਨਾਯਾ ਅਤੇ ਮਾਂ ਸ਼ਰਮਿਲਾ ਟੈਗੋਰ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਵਿੱਚ ਮਾਵਾਂ ਤੇ ਧੀਆਂ ਦਾ ਪਿਆਰ ਸਾਫ ਤੌਰ 'ਤੇ ਵੇਖਿਆ ਜਾ ਸਕਦਾ ਹੈ। ਇਸ ਵਿੱਚ ਮਾਵਾਂ ਤੇ ਧੀਆਂ ਗੁਲਾਬੀ ਰੰਗ ਦੇ ਕਪੜਿਆਂ ਵਿੱਚ ਨਜ਼ਰ ਆ ਰਹੀਆਂ ਹਨ।

image from instagram

ਡਰੈਸਿੰਗ ਵਿੱਚ ਤਿੰਨੋ ਬੇਹੱਦ ਖੂਬਸੂਰਤ ਨਜ਼ਰ ਆ ਰਹੀਆਂ ਹਨ, ਜਿਥੇ ਸੋਹਾ ਅਲੀ ਖਾਨ ਨੇ ਗੂੜੇ ਗੁਲਾਬੀ ਰੰਗ ਦਾ ਕੁਰਤਾ ਤੇ ਪਲਾਜ਼ੋ ਪਾਇਆ ਹੋਇਆ, ਉਥੇ ਹੀ ਦੂਜੇ ਪਾਸੇ ਸ਼ਰਮਿਲਾ ਟੈਗੋਰ ਨੇ ਹਲਕੇ ਗੁਲਾਬੀ ਰੰਗ ਦੇ ਕੁਰਤੇ ਨਾਲ ਜੀਨਸ ਪਾਈ ਹੋਈ ਹੈ ਅਤੇ ਨਿੱਕੀ ਜਿਹੀ ਇਨਾਯਾ ਪਿਆਰੀ ਜਿਹੀ ਗੁਲਾਬੀ ਰੰਗ ਦੀ ਫ੍ਰਾਕ ਪਾਈ ਹੋਏ ਵਿਖਾਈ ਦੇ ਰਹੀ ਹੈ। ਤਸਵੀਰ ਖਿਚਵਾਉਂਦੇ ਹੋਏ ਇਨਾਯਾ ਬੇਹੱਦ ਪਿਆਰੇ ਅੰਦਾਜ਼ ਵਿੱਚ ਮਾਂ ਅਤੇ ਨਾਨੀ ਗੋਦ ਵਿੱਚ ਬੈਠੀ ਹੋਈ ਨਜ਼ਰ ਆ ਰਹੀ ਹੈ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੋਹਾ ਅਲੀ ਖਾਨ ਨੇ ਬੇਹੱਦ ਪਿਆਰਾ ਕੈਪਸ਼ਨ ਲਿਖਿਆ ਹੈ। ਸੋਹਾ ਨੇ ਕੈਪਸ਼ਨ 'ਚ ਲਿਖਿਆ, "💜 little women" ਇਨ੍ਹਾਂ ਤਸਵੀਰਾਂ ਨੂੰ ਬਾਲਵੁੱਡ ਸੈਲੇਬਸ ਤੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

image from instagram

ਹੋਰ ਪੜ੍ਹੋ: ਪੰਜਾਬੀ ਫਿਲਮ 'ਸ਼ੱਕਰ ਪਾਰੇ' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

ਸਬਾ ਪਟੌਦੀ ਨੇ ਸੋਹਾ ਦੀ ਇਸ ਪੋਸਟ 'ਤੇ ਕਮੈਂਟ ਕਰਦੇ ਹੋਏ ਦਿਲ ਵਾਲੇ ਈਮੋਜੀ ਬਣਾਏ ਹਨ। ਇਸ ਦੇ ਨਾਲ ਹੀ ਸ਼ਵੇਤਾ ਬੱਚਨ ਨੇ ਕਮੈਂਟ ਕਰਕੇ ਲਿਖਿਆ ਹੈ, "Ahhhhhhhhhh priceless pics"। ਉਥੇ ਹੀ ਉਪਾਸਨਾ ਮੁਖਰਜੀ ਨੇ ਲਿਖਿਆ, " Inspiration to our bengali generation #sharmilatagore mam our true icon ❤️❤️🙏🙏🙏"

 

View this post on Instagram

 

A post shared by Soha (@sakpataudi)

You may also like