
ਬਾਲੀਵੁੱਡ ਦੀ ਮਸ਼ਹੂਰ ਜੋੜਿਆਂ ਚੋਂ ਇੱਕ ਸੋਹੇਲ ਖਾਨ ਤੇ ਉਨ੍ਹਾਂ ਦੀ ਪਤਨੀ ਸੀਮਾ ਖਾਨ ਜਲਦ ਹੀ ਤਲਾਕ ਲੈਣ ਵਾਲੇ ਹਨ। ਸੋਹੇਲ ਖਾਨ ਅਤੇ ਸੀਮਾ ਖਾਨ ਜਲਦ ਹੀ ਵੱਖ ਹੋਣ ਜਾ ਰਹੇ ਹਨ। ਲੰਬੇ ਸਮੇਂ ਤੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ, ਜਿਸ ਕਾਰਨ ਇਸ ਜੋੜੇ ਨੇ ਹੁਣ ਵੱਖ ਹੋਣ ਦਾ ਫੈਸਲਾ ਕੀਤਾ ਹੈ।

ਦੱਸ ਦਈਏ ਕਿ ਬੀਤੀ 13 ਮਈ ਨੂੰ ਦੋਹਾਂ ਨੇ ਫੈਮਿਲੀ ਕੋਰਟ ਦੇ ਵਿੱਚ ਤਲਾਕ ਦੀ ਅਰਜ਼ੀ ਦਾਇਰ ਕਰਕੇ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਲੰਬੇ ਸਮੇਂ ਤੋਂ ਵੱਖ ਰਹਿ ਰਹੇ ਹਨ। ਇਸ ਦੇ ਨਾਲ ਹੀ ਹੁਣ ਵਿਆਹ ਦੇ 24 ਸਾਲ ਬਾਅਦ ਸੀਮਾ ਨੇ ਆਪਣਾ ਨਾਂਅ ਬਦਲਣ ਦਾ ਫੈਸਲਾ ਕੀਤਾ ਹੈ।
ਤਲਾਕ ਦੀ ਪ੍ਰਕੀਰਿਆ ਵਿਚਾਲੇ ਸੀਮਾ ਨੇ ਆਪਣੇ ਨਾਮ ਤੋਂ ਸਰਨੇਮ 'ਖਾਨ' ਹਟਾ ਦਿੱਤਾ ਹੈ। ਤਾਜ਼ਾ ਰਿਪੋਰਟਸ ਦੇ ਮੁਤਾਬਕ, ਸੀਮਾ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣਾ ਨਾਮ ਬਦਲ ਕੇ ਸੀਮਾ ਕਿਰਨ ਸਚਦੇਹ ਰੱਖਿਆ ਹੈ। ਇਸ ਤੋਂ ਪਹਿਲਾਂ ਇਹ ਪ੍ਰੋਫਾਈਲ ਸੀਮਾ ਖਾਨ ਦੇ ਨਾਂ 'ਤੇ ਦੇਖਿਆ ਗਿਆ ਸੀ। ਖਾਨ ਸਰਨੇਮ ਨੂੰ ਹਟਾਉਣ ਤੋਂ ਬਾਅਦ, ਇਹ ਸਪੱਸ਼ਟ ਹੋ ਗਿਆ ਹੈ ਕਿ ਜੋੜੇ ਦੇ ਵਿਚਕਾਰ ਸੁਲਾਹ ਦੀ ਕੋਈ ਉਮੀਦ ਨਹੀਂ ਹੈ।

ਆਪਣਾ ਨਾਮ ਬਦਲਣ ਤੋਂ ਬਾਅਦ ਸੀਮਾ ਨੇ ਇੱਕ ਪੋਸਟ ਵੀ ਕੀਤੀ ਹੈ, ਜਿਸ ਵਿੱਚ ਉਹ ਆਪਣੇ ਦਿਲ ਦੀ ਗੱਲ ਕਰਦੀ ਨਜ਼ਰ ਆ ਰਹੀ ਹੈ। ਇਸ ਪੋਸਟ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਅੰਤ 'ਚ ਸਭ ਕੁਝ ਠੀਕ ਹੋ ਜਾਵੇਗਾ। ਇਸ ਦੇ ਲਈ ਤੁਹਾਨੂੰ ਸਿਰਫ ਵਿਸ਼ਵਾਸ ਕਰਨਾ ਹੋਵੇਗਾ। ਇਸ ਪੋਸਟ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇਹ ਸੋਹੇਲ ਖਾਨ ਤੋਂ ਵੱਖ ਹੋਣ ਬਾਰੇ ਲਿਖਿਆ ਗਿਆ ਹੈ।

ਹੋਰ ਪੜ੍ਹੋ : Bhool Bhulaiyaa 2 ਦੀ ਰਿਲੀਜ਼ ਤੋਂ ਬਾਅਦ ਹੋਈ ਚੰਗੀ ਸ਼ੁਰੂਆਤ, ਬਾਕਸ ਆਫਿਸ 'ਤੇ ਛਾਇਆ ਕਾਰਤਿਕ ਆਰਯਨ ਦਾ ਜਾਦੂ
ਦੱਸਣਯੋਗ ਹੈ ਕਿ ਸੋਹੇਲ ਖਾਨ ਅਤੇ ਸੀਮਾ ਸਚਦੇਹ ਦਾ ਵਿਆਹ ਪੂਰੇ ਬਾਲੀਵੁੱਡ ਵਿੱਚ ਮਸ਼ਹੂਰ ਹੈ। ਇੱਕ-ਦੂਜੇ ਨੂੰ ਲੰਮੇਂ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਭੱਜ ਕੇ ਵਿਆਹ ਕਰਵਾ ਲਿਆ। ਦੋਹਾਂ ਦੇ ਦੋ ਪੁੱਤਰ ਹਨ। ਸੋਹੇਲ ਖਾਨ ਇੱਕ ਅਭਿਨੇਤਾ ਅਤੇ ਫਿਲਮ ਨਿਰਦੇਸ਼ਕ ਹੈ। ਉਨ੍ਹਾਂ ਨੇ ਹੁਣ ਤੱਕ ਕਈ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਉਸ ਨੇ ਫਿਲਮ ਪਿਆਰ ਕਿਆ ਤੋ ਡਰਨਾ ਕਯਾ ਨਾਲ ਇੱਕ ਨਿਰਦੇਸ਼ਕ ਦੇ ਰੂਪ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਹ ਕਈ ਫਿਲਮਾਂ 'ਚ ਬਤੌਰ ਐਕਟਰ ਵੀ ਨਜ਼ਰ ਆਏ। ਉੱਥੇ ਹੀ ਦੂਜੇ ਪਾਸੇ ਜੇਕਰ ਸੀਮਾ ਖਾਨ ਦੀ ਗੱਲ ਕਰੀਏ ਤਾਂ ਉਹ ਇੱਕ ਫੈਸ਼ਨ ਡਿਜ਼ਾਈਨਰ ਹੈ।
View this post on Instagram