ਵਿਦੇਸ਼ ਜਾ ਕੇ ਡਰਾਇਵਰ ਬਣਨਾ ਚਾਹੁੰਦੇ ਸਨ ਗਾਇਕ ਜੱਸੀ ਗਿੱਲ, ਪਰ ਇੱਕ ਘਟਨਾ ਨੇ ਬਦਲ ਦਿੱਤੀ ਜ਼ਿੰਦਗੀ 

Written by  Rupinder Kaler   |  April 20th 2019 03:12 PM  |  Updated: April 20th 2019 03:12 PM

ਵਿਦੇਸ਼ ਜਾ ਕੇ ਡਰਾਇਵਰ ਬਣਨਾ ਚਾਹੁੰਦੇ ਸਨ ਗਾਇਕ ਜੱਸੀ ਗਿੱਲ, ਪਰ ਇੱਕ ਘਟਨਾ ਨੇ ਬਦਲ ਦਿੱਤੀ ਜ਼ਿੰਦਗੀ 

ਬਾਪੂ ਜ਼ਿਮੀਦਾਰ, ਲਾਦੇਨ, ਨਿਕਲੇ ਕਰੰਟ ਵਰਗੇ ਗਾਣਿਆਂ ਦੇ ਬੋਲ ਕੰਨਾਂ ਵਿੱਚ ਪੈਦੇ ਹੀ ਇੱਕ ਹੀ ਨਾਂਅ ਸਾਹਮਣੇ ਆਉਂਦਾ ਹੈ ਉਹ ਹੈ ਜੱਸੀ ਗਿੱਲ । ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਇੱਕ ਅਜਿਹਾ ਨਾਂਅ ਬਣ ਚੁੱਕਿਆ ਹੈ ਜਿਸ ਦੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਚਰਚੇ ਹਨ । ਪਰ ਜੇਕਰ ਦੇਖਿਆ ਜਾਵੇ ਤਾਂ ਜੱਸੀ ਗਿੱਲ ਦਾ ਗਾਇਕੀ ਦਾ ਸਫ਼ਰ ਕਾਫੀ ਮੁਸ਼ਕਿਲਾਂ ਭਰਿਆ ਰਿਹਾ ਹੈ ।

https://www.youtube.com/watch?v=uBaqgt5V0mU

ਜੱਸੀ ਗਿੱਲ ਨੇ ਇੱਕ ਇੰਟਵਿਊ ਵਿੱਚ ਆਪਣੇ ਕਰੀਅਰ ਨੂੰ ਲੈ ਕੇ ਕੁਝ ਖੁਲਾਸੇ ਕੀਤੇ ਹਨ । ਜੱਸੀ ਗਿੱਲ ਮੁਤਾਬਿਕ ਉਹ ਪੜ੍ਹਾਈ ਵਿੱਚ ਕੁਝ ਖ਼ਾਸ ਤੇਜ਼ ਨਹੀਂ ਸਨ, ਜਿੰਨੀਆਂ ਕਿ ਉਹਨਾਂ ਦੀਆਂ ਤਿੰਨ ਭੈਣਾ ਸਨ । ਇਸ ਲਈ ਉਹ ਪੰਜਾਬ ਦੇ ਹੋਰ ਮੁੰਡਿਆਂ ਵਾਂਗ ਵਿਦੇਸ਼ ਜਾ ਕੇ ਪੈਸੇ ਕਮਾਉਣਾ ਚਾਹੁੰਦੇ ਸਨ । ਪਰ ਇਸ ਲਈ ਪੜ੍ਹਾਈ ਵੀ ਜ਼ਰੂਰੀ ਸੀ, ਇਸ ਲਈ ਉਹਨਾਂ ਨੇ ਅਜਿਹੇ ਸਬਜੈਕਟ ਚੁਣੇ ਜਿਹੜੇ ਕਿ ਸੋਖੇ ਸਨ । ਇਹਨਾਂ ਸਬਜੈਕਟਾਂ ਵਿੱਚ ਇੱਕ ਸਬਜੈਕਟ ਮਿਊਜ਼ਿਕ ਵੀ ਸੀ ।

jassi gill jassi gill

ਜੱਸੀ ਦਾ ਮਿਊਜ਼ਿਕ ਵੱਲ ਇਹ ਪਹਿਲਾਂ ਕਦਮ ਸੀ । ਮਿਊਜ਼ਿਕ ਬਨਾਉਣ ਤੇ ਸਿਖਣ ਸਮੇਂ ਜੱਸੀ ਸਾਰੀਆਂ ਪਰੇਸ਼ਾਨੀਆਂ ਭੁੱਲ ਜਾਂਦੇ ਸਨ ਇਸੇ ਲਈ ਉਹਨਾਂ ਨੇ ਹੋਲੀ ਹੋਲੀ ਕਾਲਜ ਦੇ ਮਿਊਜ਼ਿਕ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ । ਕਾਲਜ ਵਿੱਚ ਉਹਨਾਂ ਦੇ ਗਾਣੇ ਹਰ ਕੋਈ ਪਸੰਦ ਕਰਦਾ ਸੀ । ਇਸ ਸਭ ਦੇ ਚਲਦੇ ਹੋਲੀ ਹੋਲੀ ਜੱਸੀ ਦੇ ਘਰ ਵਾਲਿਆਂ ਨੂੰ ਵੀ ਉਸ ਦੇ ਗਾਣੇ ਪਸੰਦ ਆਉਣ ਲੱਗੇ ।

Jassi-Gill-On-Rakhi-with-Sister Jassi-Gill-On-Rakhi-with-Sister

ਇਸ ਤੋਂ ਬਾਅਦ ਜੱਸੀ ਨੇ ਸੰਗੀਤ ਨੂੰ ਗੰਭੀਰਤਾ ਨਾਲ ਲਿਆ ।ਪਰ ਜੱਸੀ ਦੀ ਉਦੋਂ ਜ਼ਿੰਦਗੀ ਬਦਲ ਗਈ ਜਦੋਂ ਜੱਸੀ ਦੀ ਮਾਂ ਨੇ ਆਪਣੀ ਸਾਰੀ ਜਮਾਂ ਪੂਜੀ ਜੱਸੀ ਨੂੰ ਦੇ ਕੇ ਕਿਹਾ ਕਿ ਉਹ ਆਪਣੀ ਐਲਬਮ ਬਣਾ ਲਵੇ । ਇਸ ਤੋਂ ਬਾਅਦ ਜੱਸੀ ਦੀ ਪਹਿਲੀ ਐਲਬਮ ਬਜ਼ਾਰ ਵਿੱਚ ਆਈ ਤਾਂ ਇਹ ਐਲਬਮ ਹਿੱਟ ਰਹੀ । ਜੱਸੀ ਦੇ ਗਾਣੇ ਹਰ ਥਾਂ ਤੇ ਸੁਣਾਈ ਦੇਣ ਲੱਗੇ ।

Jassi-Gill Jassi-Gill

ਮਿਊਜ਼ਿਕ ਇੰਡਸਟਰੀ ਵਿੱਚ ਪਹਿਚਾਣ ਬਣਨ ਦੇ ਬਾਵਜੂਦ ਇੱਕ ਸ਼ਖਸ ਨੇ ਜੱਸੀ ਨੂੰ ਇਹ ਕਹਿ ਕੇ ਠੱਗ ਲਿਆ ਕਿ ਉਹ ਉਸ ਨੂੰ ਨਵਾਂ ਕੰਮ ਦਿਵਾਏਗਾ । ਇਸ ਘਟਨਾ ਨੇ ਜੱਸੀ ਨੂੰ ਤੋੜਕੇ ਰੱਖ ਦਿੱਤਾ ਸੀ । ਪਰ ਜੱਸੀ ਦੀ ਮਾਂ ਨੇ ਉਹਨਾਂ ਹੌਸਲਾ ਦਿੱਤਾ ਤੇ ਵਿਦੇਸ਼ ਪੜ੍ਹਨ ਲਈ ਭੇਜ ਦਿੱਤਾ । ਵਿਦੇਸ਼ ਵਿੱਚ ਪੜ੍ਹਾਈ ਦੇ ਨਾਲ ਨਾਲ ਜੱਸੀ ਨੇ ਕੰਮ ਵੀ ਕੀਤਾ ਤਾਂ ਜੋ ਪੈਸੇ ਜੋੜ ਕੇ ਇੰਡਸਟਰੀ ਵਿੱਚ ਮੁੜ ਸ਼ੁਰੂਆਤ ਕੀਤੀ ਜਾ ਸਕੇ ।

Jassi-Gill Jassi-Gill

ਜੱਸੀ ਨੇ ਇੱਕ ਵਾਰ ਫਿਰ ਨਵੀਂ ਐਲਬਮ ਬਣਾਈ ਤਾਂ ਇਹ ਐਲਬਮ ਕੌਮਾਂਤਰੀ ਪੱਧਰ ਤੇ ਹਿੱਟ ਰਹੀ । ਜਿਸ ਤੋਂ ਬਾਅਦ ਜੱਸੀ ਨੂੰ ਵੱਡੇ ਪ੍ਰੋਡਿਊਸਰਾਂ ਦੇ ਫੋਨ ਆਉਣ ਲੱਗੇ ਸਨ ਤੇ ਅੱਜ ਜੱਸੀ ਗਿੱਲ ਦੀ ਪੂਰੀ ਮਿਊਜ਼ਿਕ ਇੰਡਸਟਰੀ ਵਿੱਚ ਵੱਖਰੀ ਪਹਿਚਾਣ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network