
ਬਾਲੀਵੁੱਡ ਅਦਾਕਾਰ ਕੁਨਾਲ ਕਪੂਰ (Kunal Kapoor )ਅਤੇ ਨੈਨਾ ਬੱਚਨ (Naina bachchan )ਦੇ ਘਰ ਇੱਕ ਬੇਟੇ (Baby Boy)ਨੇ ਜਨਮ ਲਿਆ ਹੈ । ਜਿਸ ਦੀ ਜਾਣਕਾਰੀ ਅਦਾਕਾਰ ਨੇ ਆਪਣੇ ਟਵਿਟਰ ਅਕਾਊਂਟ ਤੇ ਸਾਂਝੀ ਕੀਤੀ ਹੈ । ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਲਿਖਿਆ ‘ ਸਾਰੇ ਸ਼ੁਭਚਿੰਤਕਾਂ ਦੇ ਲਈ, ਨੈਨਾ ਅਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਦੋਵੇਂ ਇੱਕ ਪਿਆਰੇ ਜਿਹੇ ਪੁੱਤਰ ਦੇ ਮਾਤਾ ਪਿਤਾ ਬਣ ਗਏ ਹਾਂ। ਇਸ ਆਸ਼ੀਰਵਾਦ ਦੇ ਲਈ ਭਗਵਾਨ ਦਾ ਧੰਨਵਾਦ ਕਰਦੇ ਹਾਂ’।ਦੱਸ ਦਈਏ ਕਿ ਕੁਨਾਲ ਦੀ ਪਤਨੀ ਨੇ ਆਪਣੀ ਪ੍ਰੈਗਨੇਂਸੀ ਨੂੰ ਸੀਕ੍ਰੇਟ ਰੱਖਿਆ ਸੀ ਅਤੇ ਬੱਚੇ ਦੇ ਜਨਮ ਤੋਂ ਬਾਅਦ ਹੀ ਇਸ ਗੱਲ ਦਾ ਖੁਲਾਸਾ ਹੋਇਆ ਹੈ ।

ਹੋਰ ਪੜ੍ਹੋ : ਅਦਾਕਾਰਾ ਸ਼ਬਾਨਾ ਆਜ਼ਮੀ ਵੀ ਕੋਰੋਨਾ ਵਾਇਰਸ ਪਾਜ਼ੀਟਿਵ ਪਾਈ ਗਈ, ਅਦਾਕਾਰਾ ਨੇ ਸਾਂਝੀ ਕੀਤੀ ਜਾਣਕਾਰੀ
ਇਹ ਜਾਣਕਾਰੀ ਸ਼ੇਅਰ ਕਰਨ ਤੋਂ ਬਾਅਦ ਅਦਾਕਾਰ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ ।ਅਦਾਕਾਰ ਰਿਤਿਕ ਰੌਸ਼ਨ ਨੇ ਵੀ ਵਧਾਈ ਦਿੰਦੇ ਹੋਏ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਹਨ । ਇਸ ਤੋਂ ਇਲਾਵਾ ਅੰਗਦ ਬੇਦੀ ਨੇ ਲਿਖਿਆ ‘ਵਾਹ ਵਧਾਈ ਹੋਵੇ’।ਦੱਸ ਦਈਏ ਕਿ ਨੈਨਾ ਬੱਚਨ ਅਮਿਤਾਬ ਬੱਚਨ ਦੇ ਵੱਡੇ ਭਰਾ ਦੀ ਧੀ ਹੈ ।

ਨੈਨਾ ਦੀ ਚਾਚੇ ਦੀ ਧੀ ਸ਼ਵੇਤਾ ਬੱਚਨ ਨੇ ਵੀ ਇਸ ਕਪਲ ਨੂੂੰ ਵਧਾਈ ਦਿੱਤੀ ਹੈ । ਦੱਸ ਦਈਏ ਕਿ ਇਸ ਜੋੜੀ ਨੇ ਸਾਲ ੨੦੧੫ ‘ਚ ਇੱਕ ਬੇਹੱਦ ਨਿੱਜੀ ਸਮਾਰੋਹ ਦੇ ਦੌਰਾਨ ਵਿਆਹ ਰਚਾਇਆ ਸੀ । ਨੈਨਾ ਅਮਿਤਾਬ ਬੱਚਨ ਦੇ ਭਰਾ ਅਜਿਤਾਭ ਬੱਚਨ ਅਤੇ ਰਮੋਲਾ ਬੱਚਨ ਦੀ ਬੇਟੀ ਹੈ । ਨੈਨਾ ਅਤੇ ਕੁਨਾਲ ਸੋਸ਼ਲ ਮੀਡੀਆ ਤੇ ਤਾਂ ਐਕਟਿਵ ਰਹਿੰਦੇ ਹਨ ਪਰ ਆਪਣੀ ਨਿੱਜੀ ਜ਼ਿੰਦਗੀ ਨੂੰ ਲਾਈਮ ਲਾਈਟ ਤੋਂ ਦੂਰ ਰੱਖਣਾ ਹੀ ਪਸੰਦ ਕਰਦੇ ਹਨ ।