
Sona Mohapatra Birthday: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸੋਨਾ ਮੋਹਪਾਤਰਾ ਦਾ ਅੱਜ ਜਨਮਦਿਨ ਹੈ। ਆਪਣੇ ਮਿਊਜ਼ਿਕ ਕਰੀਅਰ ਦੇ ਵਿੱਚ ਸੋਨਾ ਮੋਹਪਾਤਰਾ ਕਈ ਹਿੱਟ ਗੀਤ ਗਾਏ ਹਨ। ਅੱਜ ਸੋਨਾ ਮੋਹਪਾਤਰਾ ਆਪਣਾ 46ਵਾਂ ਜਨਮਦਿਨ ਮਨਾ ਰਹੀ ਹੈ। ਆਓ ਉਨ੍ਹਾਂ ਦੇ ਜਨਮਦਿਨ ਮੌਕੇ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ।

ਸੋਨਾ ਦਾ ਨਾਂ ਮਿਊਜ਼ਿਕ ਇੰਡਸਟਰੀ ਦੀਆਂ ਬਿਹਤਰੀਨ ਗਾਇਕਾਂ ਦੀ ਸੂਚੀ 'ਚ ਸ਼ਾਮਲ ਹੈ ਪਰ ਗੀਤਾਂ ਤੋਂ ਜ਼ਿਆਦਾ ਆਪਣੇ ਬਿਆਨਾਂ ਕਾਰਨ ਉਹ ਚਰਚਾ 'ਚ ਰਹਿੰਦੀ ਹੈ। ਹਮੇਸ਼ਾ ਖੁੱਲ੍ਹ ਕੇ ਬੋਲਣ ਵਾਲੀ ਸੋਨਾ ਨੇ ਹੁਣ ਤੱਕ ਕਈ ਅਜਿਹੀਆਂ ਸਨਸਨੀਖੇਜ਼ ਗੱਲਾਂ ਕਹੀਆਂ ਹਨ, ਜਿਨ੍ਹਾਂ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਹੈ।
ਸੋਨਾ ਮੋਹਪਾਤਰਾ ਵਿਵਾਦਾਂ ਦੇ ਨਾਲ-ਨਾਲ ਆਪਣੇ ਲੁੱਕਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਇੰਨਾ ਹੀ ਨਹੀਂ ਸੋਨਾ ਆਪਣੇ ਬੇਮਿਸਾਲ ਅਤੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਹ ਹਰ ਗੱਲ ਉੱਤੇ ਖੁੱਲ੍ਹ ਕੇ ਆਪਣੇ ਵਿਚਾਰ ਰੱਖਦੀ ਹੈ ਅਤੇ ਕਈ ਵਾਰ ਉਸ ਦੇ ਬਿਆਨ ਵਿਵਾਦ ਵੀ ਪੈਦਾ ਕਰ ਦਿੰਦੇ ਹਨ।

ਸੋਨਾ ਨੇ ਸਾਲ 2005 ਵਿੱਚ ਸੰਗੀਤਕਾਰ ਅਤੇ ਨਿਰਦੇਸ਼ਕ ਰਾਮ ਸੰਪਤ ਨਾਲ ਵਿਆਹ ਕੀਤਾ ਸੀ। ਸੋਨਾ ਅਤੇ ਰਾਮ ਦੋਵੇਂ ਮਿਊਜ਼ਿਕ ਪ੍ਰੋਡਕਸ਼ਨ ਹਾਊਸ ਓਮ ਗ੍ਰੋਨ ਮਿਊਜ਼ਿਕ ਦੇ ਪਾਰਟਨਰ ਵੀ ਹਨ।
ਫਿਲਮ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਵਾਲੀ ਗਾਇਕਾ ਸੋਨਾ ਮੋਹਪਾਤਰਾ ਦਾ ਜਨਮ 17 ਜੂਨ 1976 ਨੂੰ ਓਡੀਸ਼ਾ ਦੇ ਕਟਕ 'ਚ ਹੋਇਆ ਸੀ। ਉਸਨੇ ਭੁਵਨੇਸ਼ਵਰ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਉਸ ਨੇ ਬੀ.ਟੈਕ ਅਤੇ ਐਮ.ਬੀ.ਏ. ਦੀ ਡਿਗਰੀ ਲਈ।

ਹੋਰ ਪੜ੍ਹੋ: ਗੁਰਨਾਮ ਭੁੱਲਰ ਨੇ ਸ਼ੇਅਰ ਕੀਤਾ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ ਦਾ ਪੋਸਟਰ', ਦਰਸ਼ਕਾਂ ਨੂੰ ਆ ਰਿਹਾ ਪਸੰਦ
ਸੋਨਾ ਨੇ ਪੈਰਾਸ਼ੂਟ ਅਤੇ ਮੈਡੀਕੇਅਰ ਵਰਗੀਆਂ ਕੰਪਨੀਆਂ ਵਿੱਚ ਬ੍ਰਾਂਡ ਮੈਨੇਜਰ ਵਜੋਂ ਕੰਮ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਕਈ ਜਿੰਗਲ ਵੀ ਬਣਾਏ। ਉਨ੍ਹਾਂ ਦੇ ਮਸ਼ਹੂਰ ਜਿੰਗਲਜ਼ ਵਿੱਚ 'ਟਾਟਾ ਸਾਲਟ - ਕਲ ਕਾ ਭਾਰਤ ਹੈ' ਅਤੇ 'ਕਲੋਜ਼ਅੱਪ - ਪਾਸ ਆਓ ਨਾ' ਸ਼ਾਮਲ ਹਨ। ਉਨ੍ਹਾਂ ਦੇ ਇਨ੍ਹਾਂ ਜਿੰਗਲਜ਼ ਨੂੰ ਦਰਸ਼ਕਾਂ 'ਚ ਖੂਬ ਪਸੰਦ ਕੀਤਾ ਗਿਆ, ਜਿਸ ਤੋਂ ਬਾਅਦ ਹੀ ਉਨ੍ਹਾਂ ਨੇ ਫਿਲਮੀ ਦੁਨੀਆ 'ਚ ਐਂਟਰੀ ਕੀਤੀ।