Trending:
ਸੋਨਾਕਸ਼ੀ ਸਿਨ੍ਹਾ ਤੇ ਸਲਮਾਨ ਖ਼ਾਨ ਦੀ ਵਿਆਹ ਵਾਲੀਆਂ ਤਸਵੀਰਾਂ ਹੋ ਰਹੀਆਂ ਵਾਇਰਲ, ਜਾਣੋ ਪੂਰਾ ਸੱਚ!
Sonakshi Sinha and Salman Khan's wedding pictures viral: ਪਿਛਲੇ ਕੁਝ ਦਿਨਾਂ ਤੋਂ ਸਲਮਾਨ ਖ਼ਾਨ ਅਤੇ ਸੋਨਾਕਸ਼ੀ ਦੇ ਵਿਆਹ ਦੀ ਕੁਝ ਤਸਵੀਰਾਂ ਸ਼ੋਸਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕੁਝ ਮਹੀਨੇ ਪਹਿਲਾਂ ਹੀ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੇ ਆਪਣੇ ਪ੍ਰੋਡਕਟ ਨੂੰ ਪ੍ਰਮੋਟ ਕਰਨ ਦੇ ਲਈ ਫੇਕ ਮੰਗਣੀ ਵਾਲਾ ਸਟੰਟ ਪਲੇਅ ਕੀਤਾ ਸੀ। ਹੁਣ ਸੋਸ਼ਲ ਮੀਡੀਆ ਉੱਤੇ ਸੋਨਾਕਾਸ਼ੀ ਅਤੇ ਸਲਮਾਨ ਨਾਲ ਵਿਆਹ ਵਾਲੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤਸਵੀਰ 'ਚ ਸਲਮਾਨ ਖ਼ਾਨ ਸੋਨਾਕਸ਼ੀ ਸਿਨ੍ਹਾ ਨੂੰ ਅੰਗੂਠੀ ਪਾਉਂਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਸੋਨਾਕਸ਼ੀ ਦੀ ਮਾਂਗ 'ਚ ਸਿੰਦੂਰ ਨਜ਼ਰ ਆ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਵਾਇਰਲ ਹੋ ਰਹੀਆਂ ਤਸਵੀਰਾਂ ਦਾ ਸੱਚ।
image source Instagram
ਜੀ ਹਾਂ ਇਹ ਵਾਇਰਲ ਹੋ ਰਹੀਆਂ ਤਸਵੀਰਾਂ ਫੇਕ ਨੇ ਇਨ੍ਹਾਂ ਨੂੰ ਫੋਟੋਸ਼ਾਪ ਰਾਹੀਂ ਤਿਆਰ ਕੀਤਾ ਗਿਆ ਸੀ। ਇਹ ਤਸਵੀਰਾਂ ਕਿਸੇ ਹੋਰ ਦੀਆਂ ਤਸਵੀਰਾਂ ਦੇ ਨਾਲ ਬਦਲਕੇ ਫਿਰ ਐਡਿਟ ਕਰਕੇ ਤਿਆਰ ਕੀਤੀਆਂ ਗਈਆਂ ਹਨ। ਦੱਸ ਦਈਏ ਇਸ ਤੋਂ ਪਹਿਲਾਂ ਵੀ ਸਲਮਾਨ ਅਤੇ ਸੋਨਾਕਸ਼ੀ ਦੇ ਵਿਆਹ ਵਾਲੀਆਂ ਤਸਵੀਰਾਂ ਵਾਇਰਲ ਹੋਈਆਂ ਸਨ। ਜਿਸ ਨੂੰ ਦੇਖ ਕੇ ਪ੍ਰਸ਼ੰਸਕ ਅਤੇ ਕਲਾਕਾਰ ਵੀ ਹੈਰਾਨ ਹੋ ਗਏ ਸਨ। ਜਿਸ ਤੋਂ ਬਾਅਦ ਇਨ੍ਹਾਂ ਤਸਵੀਰ ਨੂੰ ਲੈ ਕੇ ਸੋਨਾਕਸ਼ੀ ਸਿਨ੍ਹਾ ਦਾ ਬਿਆਨ ਵੀ ਸਾਹਮਣੇ ਆਇਆ ਸੀ।
image source Instagram
ਸੋਨਾਕਸ਼ੀ ਸਿਨਹਾ ਨੇ ਇੰਸਟਾਗ੍ਰਾਮ 'ਤੇ ਆਪਣੇ ਅਤੇ ਸਲਮਾਨ ਦੇ ਵਿਆਹ ਦੀ ਵਾਇਰਲ ਹੋਈ ਤਸਵੀਰ 'ਤੇ ਟਿੱਪਣੀ ਕੀਤੀ ਸੀ। ਉਸਨੇ ਕਿਹਾ- ਕੀ ਤੁਸੀਂ ਇੰਨੇ ਮੂਰਖ ਹੋ ਕਿ ਤੁਸੀਂ ਅਸਲੀ ਅਤੇ ਫੋਟੋਸ਼ਾਪ ਰਾਹੀਂ ਤਿਆਰ ਕੀਤੀਆਂ ਫੋਟੋਆਂ ਵਿੱਚ ਫਰਕ ਨਹੀਂ ਦੱਸ ਸਕਦੇ ਹੋ? ਇਸ ਦੇ ਨਾਲ ਹੀ ਉਨ੍ਹਾਂ ਨੇ ਕਮੈਂਟ 'ਚ ਹੱਸਦੇ ਹੋਏ ਇਮੋਸ਼ਨ ਦਾ ਵੀ ਇਸਤੇਮਾਲ ਕੀਤਾ ਸੀ।
image source Instagram
ਦੱਸ ਦਈਏ ਸੋਨਾਕਸ਼ੀ ਦਾ ਨਾਂ ਜ਼ਹੀਰ ਇਕਬਾਲ ਨਾਲ ਜੁੜਿਆ ਸੀ। ਸੋਨਾਕਸ਼ੀ ਨੇ ਹਾਲਾਂਕਿ ਜ਼ਹੀਰ ਨਾਲ ਰਿਸ਼ਤੇ ਤੋਂ ਇਨਕਾਰ ਕੀਤਾ ਹੈ। ਦਬੰਗ ਗਰਲ ਨੇ ਆਪਣੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਜ਼ਹੀਰ ਨਾਲ ਰਿਲੇਸ਼ਨਸ਼ਿਪ 'ਚ ਨਹੀਂ ਹੈ। ਜ਼ਹੀਰ ਤੇ ਉਹ ਬਸ ਚੰਗੇ ਦੋਸਤ ਹਨ।
ਸੋਨਾਕਸ਼ੀ ਸਿਨ੍ਹਾ ਨੇ ਆਪਣਾ ਬਾਲੀਵੁੱਡ ਚ ਡੈਬਿਊ ਸਲਮਾਨ ਖ਼ਾਨ ਦੇ ਨਾਲ ਦਬੰਗ ਫ਼ਿਲਮ ਦੇ ਨਾਲ ਕੀਤਾ ਸੀ। ਇਸ ਜੋੜੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ, ਜਿਸ ਕਰਕੇ ਪ੍ਰਸ਼ੰਸਕ ਚਾਹੁੰਦੇ ਸਨ ਕਿ ਇਹ ਜੋੜੀ ਅਸਲ ‘ਚ ਵੀ ਬਣ ਜਾਵੇ।