ਸੋਨਾਕਸ਼ੀ ਸਿਨ੍ਹਾ ਮਾਲਦੀਵ ‘ਚ ਬਿਤਾ ਰਹੀ ਛੁੱਟੀਆਂ, ਤਸਵੀਰਾਂ ਕੀਤੀਆਂ ਸ਼ੇਅਰ
ਸੋਨਾਕਸ਼ੀ ਸਿਨ੍ਹਾ ਏਨੀਂ ਦਿਨੀਂ ਮਾਲਦੀਵ ‘ਚ ਛੁੱਟੀਆਂ ਮਨਾ ਰਹੀ ਹੈ । ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਸਮੁੰਦਰ ਕਿਨਾਰੇ ਮਸਤੀ ਕਰਦੀ ਹੋਈ ਵਿਖਾਈ ਦੇ ਰਹੀ ਹੈ ।ਸੋਨਾਕਸ਼ੀ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।
ਸੋਨਾਕਸ਼ੀ ਸਿਨ੍ਹਾ ਨੇ ਇਹ ਤਸਵੀਰ ਸਾਂਝੀ ਕਰਦੇ ਹੋਏ ਖੁਦ ਨੂੰ ਆਇਰਲੈਂਡ ਗਰਲ ਦੱਸਿਆ ਹੈ, ਉੱਥੇ ਹੀ ਦੂਜੀ ਤਸਵੀਰ ‘ਚ ਦੱਸਿਆ ਹੈ ਕਿ ਉਨ੍ਹਾਂ ਨੂੰ ਪਾਣੀ ‘ਚ ਬਹੁਤ ਖੁਸ਼ੀ ਮਿਲਦੀ ਹੈ।
ਹੋਰ ਪੜ੍ਹੋ : ਇੱਕ ਵਾਰ ਮੁੜ ਤੋਂ ਟ੍ਰੋਲਰਸ ਦੇ ਨਿਸ਼ਾਨੇ ‘ਤੇ ਸੋਨਾਕਸ਼ੀ ਸਿਨ੍ਹਾ, ਟ੍ਰੋਲਰਸ ਨੇ ਅਜੇ ਦੇਵਗਨ ਨੂੰ ਕੀਤੀ ਇਹ ਅਪੀਲ
ਸੋਨਾਕਸ਼ੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 2010 ‘ਚ ‘ਦਬੰਗ’ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਕਦਮ ਰੱਖਿਆ ਸੀ ਅਤੇ ਸਲਮਾਨ ਖ਼ਾਨ ਦੇ ਨਾਲ ਉਨ੍ਹਾਂ ਦੀ ਇਹ ਫ਼ਿਲਮ ਹਿੱਟ ਰਹੀ ਸੀ।ਸੋਨਾਕਸ਼ੀ ਦੀ ਆਖਰੀ ਫ਼ਿਲਮ ‘ਦਬੰਗ-3’ ਹੈ ।
ਇਸ ਤੋਂ ਇਲਾਵਾ ਸੋਨਾਕਸ਼ੀ ਦੀ ਅਗਲੀ ਫ਼ਿਲਮ ਸੰਜੇ ਦੱਤ ਅਤੇ ਅਜੈ ਦੇਵਗਨ ਦੇ ਨਾਲ ‘ਭੁਜ ਦਾ ਪਰਾਈਡ ਆਫ ਇੰਡੀਆ’ ਹੈ ।
View this post on Instagram