ਸੋਨਾਕਸ਼ੀ ਸਿਨ੍ਹਾ ਦੇ ਫੈਨ ਨੇ ਦਿੱਤੀ ਖੁਦਕੁਸ਼ੀ ਕਰਨ ਦੀ ਧਮਕੀ, ਫੈਨ ਦੀ ਹਰਕਤ ਵੇਖ ਕੇ ਉੱਡੇ ਅਦਾਕਾਰਾ ਦੇ ਹੋਸ਼ By Shaminder 09 Apr 2022 | Updated On 09 Apr 2022 11:57 IST in Celebrities Special New Update Advertisment ਸੋਨਾਕਸ਼ੀ ਸਿਨ੍ਹਾ (Sonakshi Sinha) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਵੈਨਿਟੀ ਵੈਨ ‘ਚ ਬੈਠੀ ਹੋਈ ਦਿਖਾਈ ਦੇ ਰਹੀ ਹੈ ਅਤੇ ਵੈਨਿਟੀ ਵੈਨ ਦੇ ਬਾਥਰੂਮ ਵਿੱਚੋਂ ਇੱਕ ਸ਼ਖਸ ਬਾਹਰ ਨਿਕਲਦਾ ਹੈ । ਜਿਸ ਨੂੰ ਵੇਖ ਕੇ ਸੋਨਾਕਸ਼ੀ ਸਿਨ੍ਹਾ ਪਹਿਲਾਂ ਤਾਂ ਹੈਰਾਨ ਹੋ ਜਾਂਦੀ ਹੈ ਅਤੇ ਫਿਰ ਉਸ ਨੂੰ ਪੁੱਛਦੀ ਹੈ ਕਿ ਤੂੰ ਇੱਥੇ ਕੀ ਕਰ ਰਿਹਾ ਹੈ । ਜਿਸ ‘ਤੇ ਉਹ ਸ਼ਖਸ ਕਹਿੰਦਾ ਹੈ ਕਿ ਉਹ ਉਸਦਾ ਬਹੁਤ ਵੱਡਾ ਫੈਨ ਹੈ ਅਤੇ ਉਹ ਉਸ ਨਾਲ ਵਿਆਹ ਕਰਵਾ ਲਵੇ ।ਜੇ ਉਹ ਅਜਿਹਾ ਨਹੀਂ ਕਰਦੀ ਤਾਂ ਉਹ ਆਪਣੀ ਜਾਨ ਦੇ ਦੇਵੇਗਾ। Advertisment ਹੋਰ ਪੜ੍ਹੋ : ਅਕਸ਼ੈ ਕੁਮਾਰ,ਤਾਪਸੀ ਪੰਨੂ ਤੇ ਸੋਨਾਕਸ਼ੀ ਸਿਨਹਾ ਨੇ ਲਾਭ ਜੰਜੂਆ ਦੇ ਗਾਣੇ ‘ਮੁੰਡਿਆਂ ਤੋਂ ਬੱਚ ਕੇ ਰਹੀਂ’ ‘ਤੇ ਬੰਨੇ ਰੰਗ, ਦੇਖੋ ਵੀਡੀਓ ਸੋਨਾਕਸ਼ੀ ਪ੍ਰਤੀ ਆਪਣੇ ਜਨੂੰਨ ਦਾ ਸਬੂਤ ਦਿੰਦੇ ਹੋਏ ਜਿਵੇਂ ਹੀ ਪ੍ਰਸ਼ੰਸਕ ਨੇ ਆਪਣੀ ਜੇਬ 'ਚੋਂ ਚਾਕੂ ਕੱਢ ਕੇ ਉਸ ਦੀ ਗਰਦਨ 'ਤੇ ਲਗਾਇਆ ਤਾਂ ਸੋਨਾਕਸ਼ੀ ਸਿਨਹਾ ਭੜਕ ਗਈ ਅਤੇ ਲੋਕਾਂ ਨੂੰ ਰੌਲਾ ਪਾ ਦਿੱਤਾ। ਪ੍ਰਸ਼ੰਸਕ ਦੀ ਇਸ ਹਰਕਤ ‘ਤੇ ਸੋਨਾਕਸ਼ੀ ਪਹਿਲਾਂ ਤਾਂ ਹੈਰਾਨ ਹੁੰਦੀ ਹੈ ਅਤੇ ਫਿਰ ਘਬਰਾ ਕੇ ਵੈਨਿਟੀ ਵੈਨ ‘ਚੋਂ ਹੀ ਕਿਸੇ ਨੂੰ ਆਵਾਜ਼ਾਂ ਮਾਰਨ ਲੱਗਦੀ ਹੈ । image From instagram ਹੁਣ ਜੇ ਤੁਸੀਂ ਵੀ ਇਸ ਵੀਡੀਓ ਨੂੰ ਵੇਖ ਕੇ ਘਬਰਾ ਗਏ ਹੋ ਤਾਂ ਅਜਿਹਾ ਕੁਝ ਨਹੀਂ ਹੋਇਆ । ਦਰਅਸਲ ਦਰਅਸਲ, ਖਤਰਾ-ਖਤਰਾ ਦੇ ਹੋਸਟ ਅਤੇ ਨਿਰਮਾਤਾ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਨਾਲ ਫਰਾਹ ਖਾਨ ਨੇ ਸੋਨਾਕਸ਼ੀ ਸਿਨਹਾ ਨਾਲ ਇਹ ਪ੍ਰੈਂਕ ਖੇਡਿਆ ਸੀ। ਕਲਰਜ਼ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ।ਸੋਨਾਕਸ਼ੀ ਸਿਨ੍ਹਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਦਬੰਗ, ਅਕੀਰਾ, ਸੰਨ ਆਫ਼ ਸਰਦਾਰ, ਰਾਊਡੀ ਰਾਠੌਰ ਸਣੇ ਹੋਰ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । View this post on Instagram A post shared by ColorsTV (@colorstv) #sonakshi-sinha #bollywood #video #actress #fan #prank Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article