
ਸੋਨਮ ਬਾਜਵਾ (Sonam Bajwa) ਜਲਦ ਹੀ ਫ਼ਿਲਮ ‘ਗੋਡੇ ਗੋਡੇ ਚਾਅ’ (Gode Gode Chaa) ‘ਚ ਨਜ਼ਰ ਆਉਣ ਵਾਲੀ ਹੈ । ਇਸ ਫ਼ਿਲਮ ‘ਚ ਉਹ ਦੇਸੀ ਅੰਦਾਜ਼ ‘ਚ ਨਜ਼ਰ ਆਉਣ ਵਾਲੀ ਹੈ ਅਤੇ ਰਾਣੀ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ । ਇਸ ਬਾਰੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ । ਆਪਣੇ ਕਿਰਦਾਰ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਮੈਂ ਤੁਹਾਨੂੰ ਜਾਣੂੰ ਕਰਵਾਉਣ ਜਾ ਰਹੀ ਹਾਂ ‘ਗੋਡੇ ਗੋਡੇ ਚਾਅ’ ਦੀ ‘ਰਾਣੀ’ ਦੇ ਨਾਲ ।
ਹੋਰ ਪੜ੍ਹੋ : ਕਰੀਨਾ ਕਪੂਰ ਨਨਾਣ ਸੋਹਾ ਅਲੀ ਖ਼ਾਨ ‘ਤੇ ਬੱਚਿਆਂ ਦੇ ਨਾਲ ਜੈਸਲਮੇਰ ‘ਚ ਬਿਤਾ ਰਹੀ ਸਮਾਂ, ਕਠਪੁਤਲੀ ਦੇ ਨਾਚ ਦਾ ਮਾਣਿਆ ਅਨੰਦ
ਮੈਂ ਤੁਹਾਨੂੰ ਰਾਣੋ ਨਾਲ ਮਿਲਵਾਉਣ ਦੇ ਲਈ ਹੋਰ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੀ, ਸਿਨੇਮਾਂ ਘਰਾਂ ‘ਚ ਜਲਦ ਆ ਰਹੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਨਾੳਂੂਸਮੈਂਟ ਪੋਸਟ ਨੂੰ ਏਨਾਂ ਪਿਆਰ ਦੇਣ ਲਈ, ਏਨੀ ਹੌਸਲਾ ਅਫਜ਼ਾਈ ਦੇ ਲਈ’। ਸੋਨਮ ਬਾਜਵਾ ਦੇ ਦੇਸੀ ਅੰਦਾਜ਼ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।
ਹੋਰ ਪੜ੍ਹੋ : ਸਲਮਾਨ ਖ਼ਾਨ ਨੂੰ ਮੁੜ ਤੋਂ ਹੋਇਆ ਪਿਆਰ, ਖੁਦ ਤੋਂ 24 ਸਾਲ ਛੋਟੀ ਅਦਾਕਾਰਾ ਨੂੰ ਕਰ ਰਹੇ ਡੇਟ !
ਉਨ੍ਹਾਂ ਨੇ ਪਿੰਡ ਦੀ ਕੁੜੀ ਦੇ ਕਈ ਕਿਰਦਾਰ ਨਿਭਾਏ ਹਨ ਅਤੇ ਦਰਸ਼ਕਾਂ ਦੇ ਵੱਲੋਂ ਵੀ ਰੱਜਵਾਂ ਪਿਆਰ ਮਿਲਦਾ ਰਿਹਾ ਹੈ । ‘ਪੰਜਾਬ 1984’ ‘ਚ ਉਹ ਦਿਲਜੀਤ ਦੋਸਾਂਝ ਦੇ ਨਾਲ ਨਜ਼ਰ ਆਏ ਸਨ । ਉਸ ਫ਼ਿਲਮ ‘ਚ ਉਨ੍ਹਾਂ ਨੇ ਪਿੰਡ ਦੀ ਇੱਕ ਕੁੜੀ ‘ਜੀਤੀ’ ਨਾਂਅ ਦਾ ਕਿਰਦਾਰ ਨਿਭਾਇਆ ਸੀ ।

ਇਸ ਕਿਰਦਾਰ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ । ਅਜੈ ਸਰਕਾਰੀਆ ਦੇ ਨਾਲ ਆਈ ਫ਼ਿਲਮ ‘ਜਿੰਦ ਮਾਹੀ’ ‘ਚ ਵੀ ਉਸ ਨੇ ਸਧਾਰਣ ਜਿਹੀ ਪਿੰਡ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ ।
View this post on Instagram