
ਸੋਨਮ ਬਾਜਵਾ ਤੇ ਐਮੀ ਵਿਰਕ ਆਪਣੀ ਨਵੀਂ ਫ਼ਿਲਮ ‘ਪੁਆੜਾ’ ਨੂੰ ਲੈ ਕੇ ਕਾਫੀ ਉਤਸੁਕ ਨੇ। ਜੀ ਹਾਂ ਪੁਆੜਾ ਫ਼ਿਲਮ ਜੋ ਕਿ 12 ਅਗਸਤ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਵਾਲੀ ਹੈ। ਜਿਸ ਕਰਕੇ ਪ੍ਰਸ਼ੰਸਕ ਵੀ ਕਾਫੀ ਉਤਸੁਕ ਨੇ। ਸੋਨਮ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ।

ਹੋਰ ਪੜ੍ਹੋ : ਗਾਇਕ ਬਿਰੇਂਦਰ ਢਿੱਲੋਂ ਅਤੇ ਸ਼ਮਸ਼ੇਰ ਲਹਿਰੀ ਦਾ ਨਵਾਂ ਗੀਤ ‘Ishq Nu Chhedi Na’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
ਹੋਰ ਪੜ੍ਹੋ : ਮੀਂਹ ਨਾਲ ਟੁੱਟੀਆਂ ਸੜਕਾਂ ਨੂੰ ਠੀਕ ਕਰਦੇ ਨਜ਼ਰ ਆਏ ‘ਖਾਲਸਾ ਏਡ’ ਦੇ ਸੇਵਾਦਾਰ, ਤਾਂ ਜੋ ਲੋਕ ਹਾਦਸੇ ਤੋਂ ਬਚ ਸਕਣ

ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਸੋਨਮ ਬਾਜਵਾ ਨੇ ਲਿਖਿਆ ਹੈ-‘ਦਿਲ ਮੇਰਾ ਪਾਉਂਦਾ ਬੋਲੀਆਂ..PUAADA’ 12th AUGUST IN CINEMAS NEAR YOU...’ । ਉਨ੍ਹਾਂ ਨੇ ਆਪਣੀ ਇੱਕ ਨਹੀਂ ਸਗੋਂ ਚਾਰ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਸੋਨਮ ਬਾਜਵਾ ਜੋ ਕਿ ਪੀਲੇ ਰੰਗ ਦੇ ਸਲਵਾਰ-ਸੂਟ ਤੇ ਲਾਲ ਰੰਗ ਜੈਪੁਰੀ ਦੁਪੱਟੇ ‘ਚ ਕਹਿਰ ਢਾਉਂਦੀ ਨਜ਼ਰ ਆ ਰਹੀ ਹੈ । ਉਨ੍ਹਾਂ ਦੋ ਤਸਵੀਰਾਂ ਐਮੀ ਵਿਰਕ ਦੇ ਨਾਲ ਵੀ ਸ਼ੇਅਰ ਕੀਤੀਆਂ ਨੇ। ਇਹ ਤਸਵੀਰਾਂ ਉਨ੍ਹਾਂ ਦੀ ਫ਼ਿਲਮ ਪੁਆੜਾ ਦੀ ਸ਼ੂਟਿੰਗ ਸਮੇਂ ਦੀਆਂ ਨੇ। ਪਰ ਦਰਸ਼ਕਾਂ ਨੂੰ ਅਦਾਕਾਰਾ ਦਾ ਇਹ ਪੰਜਾਬੀ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

ਜੇ ਗੱਲ ਕਰੀਏ ਸੋਨਮ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੀ ਕਮਾਲ ਦੀ ਅਦਾਕਾਰਾ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਫ਼ਿਲਮਾਂ ਦੇ ਨਾਲ ਉਹ ਪੰਜਾਬੀ ਗੀਤਾਂ ‘ਚ ਵੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ। ਹਾਲ ਹੀ ‘ਚ ਉਹ ਸਿੱਧੂ ਮੂਸੇਵਾਲੇ ਦੇ ਗੀਤ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ।
View this post on Instagram