ਸੋਨਮ ਬਾਜਵਾ ਨੇ ਸਿੰਡ੍ਰੇਲਾ ਲੁੱਕ ਨਾਲ ਕਰਵਾਈ ਅੱਤ, ਦੇਖੋ ਵੀਡੀਓ

written by Lajwinder kaur | January 20, 2019

ਸੋਨਮ ਬਾਜਵਾ ਜੋ ਕਿ ਪਾਲੀਵੁੱਡ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਚੋਂ ਇੱਕ ਹੈ। ਸੋਨਮ ਬਾਜਵਾ ਜਿਹਨਾਂ ਨੇ ਪੰਜਾਬੀ ਇੰਡਸਟਰੀ ਦੀਆਂ ਕਈ ਹਿੱਟ ਮੂਵੀਆਂ ‘ਚ ਕੰਮ ਕੀਤਾ ਹੈ। ਸੋਨਮ ਬਾਜਵਾ ਨੇ ਆਪਣੀ ਅਦਾਕਾਰੀ ਤੇ ਖੂਬਸੂਰਤੀ ਦੇ ਨਾਲ ਸਭ ਨੂੰ ਆਪਣਾ ਦੀਵਾਨਾ ਬਣਾਇਆ ਪਿਆ ਹੈ।

https://www.instagram.com/p/BsxsZhdhFPG/

ਹੋਰ ਵੇਖੋ: ਪੰਜਾਬੀ ਗਾਇਕਾ ਰੂਹੀ ਸੇਠੀ ‘ਮੁੱਕ ਜਾਨੀ ਆ’ ਗੀਤ ਲੈ ਕੇ ਸਰੋਤਿਆਂ ਦੇ ਰੂ-ਬ-ਰੂ ਹੋਈ, ਦੇਖੋ ਵੀਡੀਓ

ਸੋਨਮ ਬਾਜਵਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓ ਨੂੰ ਆਪਣੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਤੋਂ ਵੀਡਓ ਤੇ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ: ‘ਸਿੰਡ੍ਰੇਲਾ ਵਾਂਗ ਮਹਿਸੂਸ ਕਰ ਰਹੀ ਹਾਂ’ ਨਾਲ ਹੀ ਉਹਨਾਂ ਨੇ @liastubllaofficial ਨੂੰ ਟੈਗ ਕੀਤਾ ਹੈ।

https://www.instagram.com/p/BsveOVTB8uA/

ਸਿੰਡ੍ਰੇਲਾ ਵਰਗੀ ਲੁੱਕ ਚ ਨਜ਼ਰ ਆਉਣਾ ਹਰ ਮੁਟਿਆਰਾ ਦਾ ਸੁਪਨਾ ਹੁੰਦਾ ਹੈ। ਕਿਉਂਕਿ ਸਿੰਡ੍ਰੇਲਾ ਦੀ ਕਹਾਣੀ ਦੁਨੀਆਂ ਭਰ ‘ਚ ਬਹੁਤ ਜ਼ਿਆਦਾ ਮਸ਼ਹੂਰ ਹੈ। ਸੋਨਮ ਬਾਜਵਾ ਨੇ ਲਾਲ ਰੰਗਾ ਦੇ ਗਾਊਨ ਪਾਇਆ ਹੋਇਆ ਜਿਸ ਚ ਉਹ ਸਿੰਡ੍ਰੇਲਾ ਵਰਗੀ ਲੁੱਕ ‘ਚ ਨਜ਼ਰ ਆ ਰਹੀ ਹੈ। ਇਸ ਲੁੱਕ ‘ਚ ਸੋਨਮ ਬਹੁਤ ਖੂਬਸੂਰਤ ਤੇ ਗਲੈਮਰਸ ਦਿਖਾਈ ਦੇ ਰਹੀ ਹੈ। ਉਹਨਾਂ ਦੀ ਇਹ ਲੁੱਕ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਸੋਨਮ ਬਾਜਵਾ ਦਾ ਇਹ ਲੁੱਕ ਉਹਨਾਂ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ।

https://www.instagram.com/p/BsvMHE0Bc9Y/

ਹੋਰ ਵੇਖੋ: ਹਨੀ ਸਿੰਘ ਦੇ ਗੀਤ ‘ਮੱਖਣਾਂ’ ਨੇ ਪਾਗਲ ਕੀਤੀਆਂ ਕੁੜੀਆਂ, ਵੀਡੀਓ ਹੋਈ ਵਾਇਰਲ

ਜੇ ਗੱਲ ਕਰੀਏ ਸੋਨਮ ਬਾਜਾਵਾ ਦੇ ਫਿਲਮੀ ਕਰੀਆਰ ਦੀ ਤਾਂ ਉਹਨਾਂ ਨੇ 'ਬੈਸਟ ਆਫ ਲੱਕ', 'ਪੰਜਾਬ 1984', 'ਕਾਪਲ', 'ਬੋਰਨ ਟੂ ਬੀ ਕਿੰਗ', 'ਸਰਦਾਰ ਜੀ 2',  'ਮੰਜੇ ਬਿਸਤਰੇ', ਤੇ 'ਕੈਰੀ ਆਨ ਜੱਟਾ 2' ਵਰਗੀਆਂ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜੌਹਰ ਦਿਖਾ ਚੁੱਕੇ ਨੇ। ਸੋਨਮ ਬਾਜਵਾ ਬਹੁਤ ਜਲਦ ਫਿਲਮ ‘ਮੁਕਲਾਵਾ’ ਤੇ ‘ਗੁੱਡੀਆਂ ਪਟੋਲੇ’ ਦੇ ਨਾਲ ਬਿੱਗ ਸਕਰੀਨ ਉੱਤੇ ਨਜ਼ਰ ਆਉਣ ਵਾਲੇ ਹਨ।

You may also like