ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੀ ਅੱਜ ਹੈ ਵੈਡਿੰਗ ਐਨੀਵਰਸਿਰੀ, ਇਸ ਤਰ੍ਹਾਂ ਆਨੰਦ ਆਹੁਜਾ ਨਾਲ ਸ਼ੁਰੂ ਹੋਈ ਸੀ ਲਵ ਸਟੋਰੀ

written by Shaminder | May 08, 2020

ਸੋਨਮ ਕਪੂਰ ਤੇ ਅਨੰਦ ਆਹੁਜਾ ਦੀ ਅੱਜ ਵੈਡਿੰਗ ਐਨੀਵਰਸਿਰੀ ਹੈ । ਅੱਜ ਉਨ੍ਹਾਂ ਦੀ ਵੈਡਿੰਗ ਐਨੀਵਰਸਿਰੀ ਦੇ ਮੌਕੇ ‘ਤੇ ਦੋਵਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ‘ਚ ਦੋਵੇਂ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ । ਅੱਜ ਉਨ੍ਹਾਂ ਦੀ ਵੈਡਿੰਗ ਐਨੀਵਰਸਿਰੀ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਲਵ ਸਟੋਰੀ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਦੋਵਾਂ ਦੇ ਪਿਆਰ ਦੀ ਕਹਾਣੀ ਸ਼ੁਰੂ ਹੋਈ ਸੀ ।ਸੋਨਮ ਕਪੂਰ ਅਤੇ ਆਨੰਦ ਆਹੁਜਾ ਨੇ ਲਵ ਮੈਰਿਜ ਕਰਵਾਈ ਸੀ । ਇਹ ਜੋੜੀ ਆਪਣੇ ਵਿਆਹ ਦੀ ਦੂਜੀ ਵਰੇ੍ਹਗੰਢ ਮਨਾ ਰਹੀ ਹੈ ।ਦੋਵਾਂ ਦੀ ਲਵ ਸਟੋਰੀ ਵੀ ਬੇਹੱਦ ਫ਼ਿਲਮੀ ਹੈ । https://www.instagram.com/p/B_oYjV_lfoQ/ ਦਰਅਸਲ ਆਨੰਦ ਆਪਣੇ ਕਿਸੇ ਦੋਸਤ ਲਈ ਸੋਨਮ ਕਪੂਰ ਨਾਲ ਗੱਲ ਕਰਨ ਲਈ ਗਏ ਸਨ । ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਹ ਖੁਦ ਹੀ ਸੋਨਮ ਨੂੰ ਦਿਲ ਦੇ ਬੈਠਣਗੇ । ਦੋਨਾਂ ਦੀ ਮੁਲਾਕਾਤ 2015 ‘ਚ ਹੋਈ ਸੀ। ਇਸ ਦੌਰਾਨ ਸੋਨਮ ਆਪਣੀ ਫ਼ਿਲਮ ‘ਪ੍ਰੇਮ ਰਤਨ ਧੰਨ ਪਾਇਓ’ ‘ਚ ਰੁੱਝੀ ਹੋਈ ਸੀ । https://www.instagram.com/p/B_6XgxQJ9Rq/?igshid=165qnpithwokp ਸੋਨਮ ਨੇ ਆਪਣੀ ਪਹਿਲੀ ਮੁਲਾਕਾਤ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਸੀ ਕਿ ‘ਆਨੰਦ ‘ਤੇ ਉਨ੍ਹਾਂ ਦੇ ਦੋਸਤ ਨੂੰ ਮੈਂ ਵੇਖਿਆ ਸੀ ਉਨ੍ਹਾਂ ਦਾ ਦੋਸਤ ਵੀ ਮੇਰੇ ਵਾਂਗ ਲੰਬਾ ਸੀ ਅਤੇ ਉਨ੍ਹਾਂ ਨੂੰ ਪੜ੍ਹਨਾ ਅਤੇ ਫ਼ਿਲਮਾਂ ਦੇਖਣਾ ਵੀ ਬਹੁਤ ਪਸੰਦ ਸੀ । https://www.instagram.com/p/B_6TSsxFQ_c/ ਮੇਰੀ ਸੋਚ ਉਸ ਨਾਲ ਕਾਫੀ ਮਿਲਦੀ ਸੀ, ਕਈ ਵਾਰ ਲੋਕ ਕਹਿੰਦੇ ਹਨ ਜਿਨ੍ਹਾਂ ਦੀ ਆਪਸੀ ਪਸੰਦ ਅਤੇ ਵਿਚਾਰ ਇਕੋ ਜਿਹੇ ਹੋਣ ਤਾਂ ਉਹ ਇੱਕਠੇ ਰਹਿ ਸਕਦੇ ਹਨ । ਪਰ ਅਜਿਹਾ ਨਹੀਂ ਹੈ ਆਨੰਦ ਅਤੇ ਮੈਂ ਬਿਲਕੁਲ ਵੱਖੋ ਵੱਖਰੇ ਹਾਂ”। https://www.instagram.com/p/B_WlqiWlsSz/ ਸੋਨਮ ਨੇ ਅੱਗੇ ਦੱਸਿਆ ਕਿ ਜਦੋਂ ਮੈਂ ਆਨੰਦ ਨੂੰ ਮਿਲੀ ਸੀ ਤਾਂ ਉਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਮੇਰੇ ਪਿਤਾ ਅਨਿਲ ਕਪੂਰ ਹਨ ।ਆਨੰਦ ਮੇਰੀ ਗੱਲ ਆਪਣੇ ਦੋਸਤ ਨਾਲ ਕਰਵਾਉਣਾ ਚਾਹੁੰਦਾ ਸੀ ਅਤੇ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਸੀ ।ਪਰ ਆਖਿਰਕਾਰ ਅਸੀਂ ਦੋਵੇਂ ਹੀ ਆਪਸ ‘ਚ ਗੱਲਬਾਤ ਕਰਦੇ ਰਹੇ”। ਇਸ ਤਰ੍ਹਾਂ ਇਹ ਲਵ ਸਟੋਰੀ ਸ਼ੁਰੂ ਹੋ ਗਈ ਅਤੇ ਫਿਰ ਦੋਵਾਂ ਦੇ ਪਰਿਵਾਰਾਂ ਵਾਲਿਆਂ ਦੀ ਰਜ਼ਾਮੰਦੀ ਦੇ ਨਾਲ ਵਿਆਹ ਕਰਵਾ ਲਿਆ ।    

0 Comments
0

You may also like