ਸੋਨਮ ਕਪੂਰ ਨੇ ਬੇਟੇ ਵਾਯੂ ਲਈ ਬਣਾਈ ਆਲੀਸ਼ਾਨ ਨਰਸਰੀ, ਸ਼ੇਅਰ ਕੀਤੀਆਂ ਫੋਟੋਆਂ

written by Lajwinder kaur | November 13, 2022 06:24pm

Sonam Kapoor son Vayu's Nursery: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਹਾਲ ਹੀ 'ਚ ਮਾਂ ਬਣੀ ਹੈ ਅਤੇ ਇਨ੍ਹੀਂ ਦਿਨੀਂ ਆਪਣੇ ਪੁੱਤਰ ਦੇ ਨਾਲ ਸਮਾਂ ਬਿਤਾ ਰਹੀ ਹੈ। 20 ਅਗਸਤ ਨੂੰ ਸੋਨਮ ਕਪੂਰ ਇਕ ਬੇਟੇ ਦੀ ਮਾਂ ਬਣੀ, ਜਿਸ ਦਾ ਨਾਂ ਉਨ੍ਹਾਂ ਨੇ ਵਾਯੂ ਕਪੂਰ ਆਹੂਜਾ ਰੱਖਿਆ। ਹਾਲਾਂਕਿ ਉਨ੍ਹਾਂ ਨੇ ਅਜੇ ਬੇਟੇ ਦਾ ਚਿਹਰਾ ਜਨਤਕ ਨਹੀਂ ਕੀਤਾ ਹੈ। ਸੋਨਮ ਕਪੂਰ ਨੇ ਬੇਟੇ ਵਾਯੂ ਲਈ ਇੱਕ ਸ਼ਾਨਦਾਰ ਨਰਸਰੀ ਬਣਾਈ ਹੈ, ਜਿਸ ਦੀ ਝਲਕ ਉਸ ਨੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਸੋਨਮ ਨੇ ਆਪਣੇ ਬੇਟੇ ਲਈ ਬਹੁਤ ਹੀ ਆਲੀਸ਼ਾਨ ਨਰਸਰੀ ਬਣਾਈ ਹੈ।

inside image of sonam kapoor cute pic Image Source : Instagram

ਹੋਰ ਪੜ੍ਹੋ : ਦੇਖੋ ਵੀਡੀਓ: ਆਜ਼ਾਦੀ ਦੇ ‘ਜਜ਼ਬੇ’ ਨੂੰ ਬਿਆਨ ਕਰਦਾ ਫ਼ਿਲਮ ‘ਬਾਗ਼ੀ ਦੀ ਧੀ’ ਦਾ ਪਹਿਲਾ ਗੀਤ ਹੋਇਆ ਰਿਲੀਜ਼, ਦਿਲਾਂ ਨੂੰ ਛੂਹ ਰਹੇ ਨੇ ਅਲਫ਼ਾਜ਼ ਤੇ ਬੀਰ ਸਿੰਘ ਦੀ ਆਵਾਜ਼

inside image of vayu nursary Image Source : Instagram

ਨਰਸਰੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਸੋਨਮ ਨੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਦੀ ਬਦੌਲਤ ਇਹ ਆਲੀਸ਼ਾਨ ਨਰਸਰੀ ਬਣੀ ਹੈ। ਸੋਨਮ ਨੇ ਆਪਣੇ ਬੇਟੇ ਦੀ ਨਰਸਰੀ 'ਚ ਲੱਕੜ ਦਾ ਬਹੁਤ ਸਾਰਾ ਕੰਮ ਕੀਤਾ ਹੈ। ਬੇਟੇ ਵਾਯੂ ਦਾ ਰੂਮ ਬਹੁਤ ਪਾਜ਼ੀਟਿਵ ਵਾਈਬਸ ਪ੍ਰਦਾਨ ਕਰ ਰਿਹਾ ਹੈ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਮਰੇ 'ਚ ਇੱਕ ਵੱਡੀ ਪੇਂਟਿੰਗ ਬਣੀ ਹੋਈ ਹੈ। ਤੁਸੀਂ ਕਮਰੇ ਵਿੱਚ ਬਹੁਤ ਸਾਰੀ ਸਟੋਰੇਜ ਸਪੇਸ ਵੀ ਦੇਖ ਸਕਦੇ ਹੋ। ਕਮਰੇ ਵਿੱਚ ਰੌਕਿੰਗ ਚੇਅਰ ਵੀ ਦਿਖਾਈ ਦੇ ਰਹੀ ਹੈ। ਇਸ ਕਮਰੇ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਬੱਚੇ ਦੇ ਨਾਲ-ਨਾਲ ਮਾਤਾ-ਪਿਤਾ ਵੀ ਕਮਰੇ 'ਚ ਆਰਾਮ ਕਰ ਸਕਦੇ ਹਨ।

sonam Kapoor Image Source : Instagram

ਕਮਰੇ ਵਿੱਚ ਬੇਬੀ ਵਾਯੂ ਲਈ ਬਹੁਤ ਸਾਰੇ ਖਿਡੌਣੇ ਵੀ ਦਿਖਾਈ ਦੇ ਰਹੇ ਹਨ। ਇੱਥੇ ਵੱਡੀਆਂ ਖਿੜਕੀਆਂ ਵੀ ਹਨ ਤਾਂ ਜੋ ਤਾਜ਼ੀ ਹਵਾ ਕਮਰੇ ਵਿੱਚ ਦਾਖਲ ਹੋ ਸਕੇ। ਤੁਸੀਂ ਬਿਸਤਰੇ 'ਤੇ ਵੱਖ-ਵੱਖ ਤਰ੍ਹਾਂ ਦੇ ਪਿਆਰੇ ਕੁਸ਼ਨ ਵੀ ਦੇਖ ਸਕਦੇ ਹੋ। ਵਾਯੂ ਕੁਝ ਹੀ ਦਿਨਾਂ 'ਚ 3 ਮਹੀਨੇ ਦਾ ਹੋ ਜਾਵੇਗਾ ।ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੋਨਮ ਨੇ ਇਕ ਲੰਬੀ ਪੋਸਟ ਵੀ ਲਿਖੀ ਹੈ। ਕਲਾਕਾਰ ਤੇ ਪ੍ਰਸ਼ੰਸਕ ਇਸ ਪੋਸਟ ਉੱਤੇ ਖੂਬ  ਪਿਆਰ ਲੁੱਟਾ ਰਹੇ ਹਨ।

 

 

View this post on Instagram

 

A post shared by Sonam Kapoor Ahuja (@sonamkapoor)

You may also like