ਇੱਕ ਸਾਲ ਬਾਅਦ ਭਾਰਤ ਵਾਪਿਸ ਪਰਤੀ ਸੋਨਮ ਕਪੂਰ, ਪਿਤਾ ਨੂੰ ਏਅਰਪੋਟ ਤੇ ਦੇਖਕੇ ਲੱਗੀ ਰੋਣ

written by Rupinder Kaler | July 14, 2021

ਸੋਨਮ ਕਪੂਰ ਹਾਲ ਹੀ ਵਿੱਚ ਲੰਡਨ ਤੋਂ ਮੁੰਬਈ ਵਾਪਸ ਆਈ । ਇਸ ਦੌਰਾਨ ਉਹਨਾਂ ਨੂੰ ਏਅਰਪੋਰਟ ‘ਤੇ ਅਨਿਲ ਕਪੂਰ ਰਿਸੀਵ ਕਰਨ ਲਈ ਪਹੁੰਚੇ ਹੋਏ ਸਨ । ਜਿਵੇਂ ਹੀ ਸੋਨਮ ਨੇ ਅਨਿਲ ਕਪੂਰ ਨੂੰ ਦੇਖਿਆ ਉਹ ਰੋਣ ਲਗ ਗਈ । ਤੁਹਾਨੂੰ ਦੱਸ ਦੇਈਏ ਕਿ ਸੋਨਮ ਕਪੂਰ ਆਪਣੇ ਪਤੀ ਆਨੰਦ ਆਹੂਜਾ ਦੇ ਨਾਲ ਲਗਭਗ ਇੱਕ ਸਾਲ ਤੋਂ ਲੰਡਨ ਵਿੱਚ ਰਹਿ ਰਹੀ ਸੀ ਕਿਉਂਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਲੌਕਡਾਊਨ ਸੀ।

ਹੋਰ ਪੜ੍ਹੋ :

ਕੀ ਤੁਹਾਨੂੰ ਪਤਾ ਹੈ ਵਾਲਾਂ ਨੂੰ ਸਾਫ ਕਰਨ ਵਾਲੇ ਸ਼ੈਂਪੂ ਦੀ ਖੋਜ ਕਿਸ ਨੇ ਕੀਤੀ ਸੀ, ਨਹੀਂ ਪਤਾ ਤਾਂ ਜਾਣ ਲਵੋ …!

ਜਿਵੇਂ ਹੀ ਸੋਨਮ ਨੇ ਆਪਣੇ ਪਿਤਾ ਨੂੰ ਵੇਖਿਆ ਉਹ ਰੋਣ ਲੱਗੀ। ਏਨੇਂ ਦਿਨਾਂ ਬਾਅਦ ਘਰ ਪਰਤਣ ਤੋਂ ਬਾਅਦ, ਇਹ ਅਭਿਨੇਤਰੀ ਬਹੁਤ ਭਾਵੁਕ ਹੋ ਗਈ।

 

ਅਨਿਲ ਕਪੂਰ ਨੇ ਉਸ ਨੂੰ ਗਲੇ ਲਗਾ ਕੇ ਚੁੱਪ ਕਰਵਾਇਆ ਅਤੇ ਫਿਰ ਇਹ ਲੋਕ ਘਰ ਲਈ ਰਵਾਨਾ ਹੋ ਗਏ । ਸੋਨਮ ਕਪੂਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਉਹਨਾਂ ਦੇ ਪ੍ਰਸ਼ੰਸਕਾ ਵੱਲੋਂ ਇਹਨਾਂ ਤਸਵੀਰਾਂ ਤੇ ਪ੍ਰਤੀਕਰਮ ਵੀ ਦਿੱਤੇ ਜਾ ਰਹੇ ਹਨ ।

 

View this post on Instagram

 

A post shared by Viral Bhayani (@viralbhayani)

0 Comments
0

You may also like