ਪ੍ਰੈਗਨੈਂਸੀ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਈ ਸੋਨਮ ਕਪੂਰ, ਬੇਬੀ ਬੰਪ ਫਲਾਂਟ ਕਰਦੇ ਹੋਏ ਦਿੱਤੇ ਕਈ ਪੋਜ਼

written by Lajwinder kaur | March 24, 2022

ਬਾਲੀਵੁੱਡ ਮਸ਼ਹੂਰ ਅਦਾਕਾਰਾ ਸੋਨਮ ਕਪੂਰ ਜੋ ਕਿ ਏਨੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਸੋਨਮ ਨੇ ਆਪਣੇ ਮਾਂ ਬਣਨ ਦੀ ਖੁਸ਼ਖਬਰੀ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਸੀ। ਉਸ ਨੇ ਆਪਣੇ ਪਤੀ ਆਨੰਦ ਆਹੂਜਾ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਫੋਟੋਆਂ ਸ਼ੇਅਰ ਕੀਤੀਆਂ ਸਨ ਜਿਸ ‘ਚ ਉਹ ਆਪਣੇ ਬੇਬੀ ਬੰਪ ਨੂੰ ਦਿਖਾਉਂਦੇ ਹੋਏ ਨਜ਼ਰ ਆਈ, ਉਨ੍ਹਾਂ ਨੇ ਨਾਲ ਹੀ ਆਪਣੇ ਆਉਣ ਵਾਲੇ ਬੱਚੇ ਲਈ ਪਿਆਰਾ ਜਿਹਾ ਨੋਟ ਵੀ ਲਿਖਿਆ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਦੋਵਾਂ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਅਤੇ ਫਿਲਮੀ ਸਿਤਾਰਿਆਂ ਨੇ ਵੀ ਵਧਾਈ ਦਿੱਤੀ।

ਹੋਰ ਪੜ੍ਹੋ : ਤੁਸੀਂ ਵੀ ਹੋ ਸਕਦੇ ਹੋ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਅਵਾਰਡਸ 2022’ ‘ਚ ਸ਼ਾਮਿਲ, ਜਾਣੋ ਕਿਵੇਂ

inside image of sonam kapoor latest pic image source google

ਬੀਤੀ ਰਾਤ ਇਹ ਪਹਿਲਾ ਮੌਕਾ ਸੀ ਜਦੋਂ ਸੋਨਮ ਆਪਣੀ ਪ੍ਰੈਗਨੈਂਸੀ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਆਪਣੇ ਪਤੀ ਆਨੰਦ ਆਹੂਜਾ ਨਾਲ ਨਜ਼ਰ ਆਈ ਹੈ। ਦਰਅਸਲ, ਬੁੱਧਵਾਰ ਨੂੰ ਸੋਨਮ ਦੇ ਪਤੀ ਆਨੰਦ ਨੇ ਮੁੰਬਈ 'ਚ ਨਵਾਂ ਸਟੋਰ ਖੋਲ੍ਹਿਆ, ਜਿਸ 'ਚ ਸੋਨਮ ਵੀ ਓਪਨਿੰਗ ਸੈਰੇਮਨੀ 'ਚ ਨਜ਼ਰ ਆਈ। ਸੋਨਮ ਨੇ ਬਲਿਊ ਰੰਗ ਦਾ ਸਟਾਈਲਿਸ਼ ਪੈਟ ਕੋਟ ਤੇ ਪੈਰਾਂ ਚ ਵ੍ਹਾਇਟ ਰੰਗ ਦੇ ਸਨੀਕਰ ਦੇ ਨਾਲ ਆਪਣੀ ਲੁੱਕ ਨੂੰ ਕੂਲ ਬਣਾਇਆ। ਇਸ ਦੌਰਾਨ ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਪਾਪਰਾਜ਼ੀ ਲਈ ਪੋਜ਼ ਵੀ ਦਿੱਤੇ। ਜਿਸ ‘ਚ ਉਹ ਆਪਣਾ ਬੇਬੀ ਬੰਪ ਫਲਾਂਟ ਕਰਦੇ ਹੋਏ ਨਜ਼ਰ ਆਈ। ਦੋਵਾਂ ਦੇ ਚਿਹਰਿਆਂ ਉੱਤੇ ਖ਼ੂਬਸੂਰਤ ਮੁਸਕਾਨ ਵੀ ਦੇਖਣ ਨੂੰ ਮਿਲੀ। ਸੋਨਮ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਆਪਣੇ ਪਤੀ ਦੇ ਨਾਲ ਕੁਝ ਤਸਵੀਰਾਂ ਪੋਸਟ ਕੀਤੀਆਂ ਨੇ।

sonam kapoor announced her first pregnancy

ਹੋਰ ਪੜ੍ਹੋ : ਗੁਰਵਰ ਚੀਮਾ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘Ladeya Na Kar’, ਪਿਤਾ ਸਰਬਜੀਤ ਚੀਮਾ ਨੇ ਦਿੱਤੀਆਂ ਆਪਣੀ ਸ਼ੁਭਕਾਮਨਾਵਾਂ

ਸੋਸ਼ਲ ਮੀਡੀਆ ਉੱਤੇ ਸੋਨਮ ਅਤੇ ਆਨੰਦ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਆਨੰਦ ਆਹੂਜਾ ਦੇ ਨਵੇਂ ਸਟੋਰ ਦੇ ਉਦਘਾਟਨ ਮੌਕੇ ਅਨਿਲ ਕਪੂਰ ਅਤੇ ਕਈ ਹੋਰ ਨਾਮੀ ਸਿਤਾਰੇ ਵੀ ਨਜ਼ਰ ਆਏ। ਦੱਸ ਦਈਏ ਸੋਨਮ ਕਪੂਰ ਨੇ ਸਾਲ 2018 'ਚ ਬਿਜ਼ਨੈੱਸਮੈਨ ਆਨੰਦ ਆਹੂਜਾ ਨਾਲ ਵਿਆਹ ਕੀਤਾ ਸੀ। ਵਿਆਹ ਦੇ ਲਗਭਗ 4 ਸਾਲ ਬਾਅਦ ਉਹ ਪਹਿਲੀ ਵਾਰ ਮਾਂ ਬਣਨ ਜਾ ਰਹੀ ਹੈ। ਦੋਵੇਂ ਆਪਣੇ ਪਹਿਲੇ ਬੱਚੇ ਨੂੰ ਲੈ ਕਾਫੀ ਉਤਸੁਕ ਹਨ।

 

You may also like