ਅਨਿਲ ਕਪੂਰ ਨੇ ਚੰਡੀਗੜ੍ਹ ਦੇ ਮੰਦਰਾਂ 'ਚ ਜਾ ਕੇ ਸੋਨਮ ਲਈ ਕੀਤੀਆਂ ਸਨ ਪ੍ਰਾਥਨਾਵਾਂ, ਸੋਨਮ ਨੇ ਕੀਤਾ ਖੁਲਾਸਾ  

written by Lajwinder kaur | August 23, 2022

Sonam kapoor revealed: ਬਾਲੀਵੁੱਡ ਦੀ ਸਟਾਈਲਿਸ਼ ਅਦਾਕਾਰਾ ਸੋਨਮ ਕਪੂਰ ਜੋ ਕਿ ਹਾਲ ਹੀ 'ਚ ਬੇਟੇ ਦੀ ਮਾਂ ਬਣੀ ਹੈ। ਜਿਸ ਕਰਕੇ ਸੋਨਮ ਕਪੂਰ ਦੇ ਪਿਤਾ ਅਨਿਲ ਕਪੂਰ ਨਾਨਾ ਬਣ ਗਏ ਨੇ। ਹਾਲ ਹੀ ‘ਚ ਸੋਨਮ ਨੇ ਅਨਿਲ ਕਪੂਰ ਦੇ ਨਾਨਾ ਬਣਨ 'ਤੇ ਦਿੱਤੀ ਆਪਣੀ ਪ੍ਰਤੀਕਿਰਿਆ ਬਾਰੇ ਦੱਸਿਆ। ਬੇਟੇ ਦੇ ਜਨਮ ਤੋਂ ਪਹਿਲਾਂ ਇੱਕ ਇੰਟਰਵਿਊ 'ਚ ਸੋਨਮ ਨੇ ਖੁਲਾਸਾ ਕੀਤਾ ਸੀ ਕਿ ਪਿਤਾ ਅਨਿਲ ਕੂਪਰ ਬੱਚੇ ਦੇ ਨਾਨਾ ਬਣਨ ਤੋਂ ਡਰੇ ਹੋਏ ਸਨ ਕਿਉਂਕਿ ਉਨ੍ਹਾਂ ਨੇ ਖੁਦ ਨੂੰ ਇਸ ਰੂਪ 'ਚ ਪਹਿਲਾਂ ਨਹੀਂ ਦੇਖਿਆ ਹੈ।

ਹੋਰ ਪੜ੍ਹੋ : ਵ੍ਹੀਲ ਚੇਅਰ ‘ਤੇ ਬੈਠੇ ਯੋਗਾ ਕਰਦੀ ਨਜ਼ਰ ਆਈ ਸ਼ਿਲਪਾ ਸ਼ੈੱਟੀ, ਵੀਡੀਓ ਸ਼ੇਅਰ ਕਰਦੇ ਹੋਏ ਕਿਹਾ-'ਪੈਰ ਟੁੱਟਿਆ ਹੈ ਹਿੰਮਤ ਨਹੀਂ'

sonam Kapoor and Anand Ahuja-min image source instagram

65 ਸਾਲਾ ਅਨਿਲ ਕਪੂਰ ਆਪਣੇ ਦੌਰ ਦੇ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਹਨ। ਅਨਿਲ ਕਪੂਰ ਨੇ ਸੋਨਮ ਦੇ ਮਾਂ ਬਣਨ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਸੀ। ਅਨਿਲ ਕਪੂਰ ਇਸ ਖੁਸ਼ਖਬਰੀ ਨਾਲ ਨਾ ਸਿਰਫ ਉਤਸ਼ਾਹਿਤ ਹੋਏ ਸਗੋਂ ਭਾਵੁਕ ਵੀ ਹੋ ਗਏ ਸਨ। ਬੱਚੇ ਦੇ ਜਨਮ ਤੋਂ ਪਹਿਲਾਂ ਸੋਨਮ ਨੇ ਇੱਕ ਇੰਟਰਵਿਊ 'ਚ ਇਹ ਵੀ ਖੁਲਾਸਾ ਕੀਤਾ ਸੀ ਕਿ ਉਸ ਦੇ ਪਿਤਾ ਅਨਿਲ ਕਪੂਰ ਨਾਨਾ ਬਣਨ ਤੋਂ ਥੋੜ੍ਹਾ ਡਰੇ ਹੋਏ ਹਨ। ਸੋਨਮ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਮੇਰੇ ਪਿਤਾ ਡਰੇ ਹੋਏ ਹਨ। ਕਿਉਂਕਿ ਉਨ੍ਹਾਂ ਨੇ ਹੁਣ ਤੱਕ ਆਪਣੇ ਆਪ ਨੂੰ ਪਿਤਾ ਦੇ ਰੂਪ 'ਚ ਦੇਖਿਆ ਹੈ ਅਤੇ ਉਹ ਪਹਿਲੀ ਵਾਰ ਨਾਨਾ ਬਣਨ ਤੋਂ ਘਬਰਾਇਆ ਹੋਏ ਨੇ।

inside image of anil kapoor with family image source instagram

ਸੋਨਮ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਅਤੇ ਕਿਹਾ- ਜਦੋਂ ਮੇਰੇ ਪਿਤਾ ਨੂੰ ਮੇਰੀ ਪ੍ਰੈਗਨੈਂਸੀ ਦੀ ਖਬਰ ਮਿਲੀ ਤਾਂ ਉਹ ਚੰਡੀਗੜ੍ਹ 'ਚ ਜੁੱਗਜੁੱਗ ਜੀਓ ਦੀ ਸ਼ੂਟਿੰਗ ਕਰ ਰਹੇ ਸਨ ਅਤੇ ਉਸ ਸਮੇਂ ਮੇਰੀ ਮਾਂ ਵੀ ਉਨ੍ਹਾਂ ਦੇ ਨਾਲ ਸੀ। ਉਹ ਉਥੋਂ ਦੇ ਕੁਝ ਮੰਦਰਾਂ ਵਿਚ ਜਾ ਰਿਹਾ ਸੀ। ਹੁਣ, ਪਾਪਾ ਖਾਸ ਤੌਰ 'ਤੇ ਧਾਰਮਿਕ ਜਾਂ ਅਧਿਆਤਮਿਕ ਨਹੀਂ ਹਨ, ਇਸ ਲਈ ਜਦੋਂ ਮਾਤਾ ਜੀ ਨੇ ਮਜ਼ਾਕ ਵਿਚ ਉਨ੍ਹਾਂ ਨੂੰ ਪੁੱਛਿਆ ਕਿ ਉਹ ਕੀ ਪ੍ਰਾਰਥਨਾ ਕਰਨ ਜਾ ਰਹੇ ਹਨ, ਤਾਂ ਉਨ੍ਹਾਂ ਨੇ ਜਵਾਬ ਦਿੱਤਾ, 'ਦੋਹਤਾ ਜਾਂ ਦੋਹਤੀ'।

image source instagram

ਦੱਸ ਦਈਏ ਕਈ ਸਾਲਾਂ ਤੱਕ ਡੇਟ ਕਰਨ ਤੋਂ ਬਾਅਦ, ਸੋਨਮ ਅਤੇ ਆਨੰਦ ਨੇ ਸਾਲ 2018 ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਦਾ ਫੈਸਲਾ ਕੀਤਾ। ਦੋਵਾਂ ਦਾ ਇਹ ਪਹਿਲਾ ਬੱਚਾ ਹੈ। ਜਿਸ ਨੂੰ ਲੈ ਕੇ ਕਪੂਰ ਪਰਿਵਾਰ ਬਹੁਤ ਜ਼ਿਆਦਾ ਉਤਸ਼ਾਹਿਤ ਹੈ। ਹਾਲ ‘ਚ ਸੋਨਮ ਦੀ ਭੈਣ ਜਦੋਂ ਆਪਣੇ ਭਾਣਜੇ ਨੂੰ ਦੇਖਣ ਗਈ ਤਾਂ ਉਹ ਰੋ ਪਈ ਸੀ।

 

 

View this post on Instagram

 

A post shared by anilskapoor (@anilskapoor)

You may also like