
Sonam kapoor son pic: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ ਆਨੰਦ ਆਹੂਜਾ ਆਪਣੇ ਵਿਆਹ ਤੋਂ ਲੈ ਕੇ ਆਪਣੇ ਬੇਟੇ 'ਵਾਯੂ' ਦੇ ਜਨਮ ਤੱਕ ਸੁਰਖੀਆਂ 'ਚ ਬਣੇ ਰਹੇ। ਮੌਜੂਦਾ ਸਮੇਂ ਵਿੱਚ ਇਹ ਜੋੜਾ ਆਪਣੇ ਬੇਟੇ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਿਹਾ ਹੈ। ਹਾਲ ਹੀ ਵਿੱਚ ਸੋਨਮ ਨੇ ਆਪਣੇ ਬੇਟੇ ਦੀ ਇੱਕ ਕਿਊਟ ਜਿਹੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

ਦਰਅਸਲ 9 ਦਸੰਬਰ ਨੂੰ ਸੋਨਮ ਕਪੂਰ ਦੇ ਭਰਾ ਤੇ ਅਦਾਕਾਰ ਹਰਸ਼ਵਰਧਨ ਦਾ ਜਨਮਦਿਨ ਸੀ। ਇਸ ਮੌਕੇ 'ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਸੋਨਮ ਕਪੂਰ ਨੇ ਇਕ ਖਾਸ ਪੋਸਟ ਸ਼ੇਅਰ ਕੀਤੀ ਹੈ। ਸੋਨਮ ਕਪੂਰ ਨੇ ਮਾਮੇ ਅਤੇ ਭਤੀਜੇ ਦੀ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਅਦਾਕਾਰ ਹਰਸ਼ਵਰਧਨ ਭਤੀਜੇ ਨੂੰ ਪਿਆਰ ਨਾਲ ਦੇਖ ਰਹੇ ਹਨ। ਜਦੋਂ ਕਿ ਭਾਣਜਾ ਵਾਯੂ ਅਭਿਨੇਤਾ ਦੀ ਗੋਦ ਵਿੱਚ ਹੈ।
ਇਸ ਕੈਦ ਹੋਏ ਪਲ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਸੋਨਮ ਨੇ ਲਿਖਿਆ, 'ਹਰਸ਼ਵਰਧਨ ਵਾਯੂ ਤੁਹਾਨੂੰ ਬਹੁਤ ਪਿਆਰ ਕਰਦਾ ਹੈ। ਤੁਸੀਂ ਇਸ ਸੰਸਾਰ ਵਿੱਚ ਸਭ ਤੋਂ ਵਧੀਆ ਮਾਮਾ ਹੋ। ਯੂਜ਼ਰਸ ਦੋਵਾਂ ਦੇ ਇਨ੍ਹਾਂ ਪਿਆਰ ਭਰੇ ਪਲਾਂ 'ਤੇ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ।

ਮਾਮੇ-ਭਾਂਜੇ ਦੀ ਇਸ ਪੋਸਟ 'ਤੇ ਫੈਨਜ਼ ਖੂਬ ਪਿਆਰ ਦੀ ਵਰਖਾ ਕਰਦੇ ਨਜ਼ਰ ਆਏ। ਫੈਨਜ਼ ਦੋਹਾ ਦੀ ਇਸ ਪਿਆਰੀ ਜਿਹੀ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ। ਦੂਜੇ ਪਾਸੇ, ਕੁਝ ਫੈਨਜ਼ ਵਾਯੂ ਦਾ ਚਿਹਰਾ ਦਿਖਾਉਣ ਦੀ ਮੰਗ ਕਰ ਰਹੇ ਹਨ, ਜਦੋਂ ਕਿ ਕੁਝ ਵਾਯੂ ਵਰਗਾ ਵਿਲੱਖਣ ਨਾਮ ਰੱਖਣ ਲਈ ਉਸ ਦੀ ਤਾਰੀਫ ਵੀ ਕਰ ਰਹੇ ਹਨ। ਦੱਸਣਯੋਗ ਹੈ ਕਿ ਹੁਣ ਤੱਕ ਅਦਾਕਾਰਾ ਨੇ ਬੇਟੇ ਦਾ ਅਜੇ ਤੱਕ ਨਹੀਂ ਵਿਖਾਇਆ ਹੈ।

ਹੋਰ ਪੜ੍ਹੋ: ਮਸ਼ਹੂਰ ਟੀਵੀ ਐਂਕਰ ਪਰਿਤੋਸ਼ ਤ੍ਰਿਪਾਠੀ ਦਾ ਹੋਇਆ ਵਿਆਹ, ਵਾਇਰਲ ਹੋ ਰਹੀਆਂ ਨੇ ਤਸਵੀਰਾਂ
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਦਾਕਾਰਾ ਨੇ ਇੱਕ ਵੀਡੀਓ ਸ਼ੇਅਰ ਕੀਤਾ ਸੀ, ਜਿਸ ਵਿੱਚ ਉਹ ਅਤੇ ਪਤੀ ਆਨੰਦ ਆਹੂਜਾ ਬੇਟੇ ਬੇਯੂ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਸਨ। ਹਾਲਾਂਕਿ, ਉਸ ਫੋਟੋ ਵਿੱਚ ਵੀ ਵਾਯੂ ਦਾ ਅੱਧਾ ਚਿਹਰਾ ਹੀ ਦਿਖਾਈ ਦੇ ਰਿਹਾ ਸੀ। ਇਸ ਪੋਸਟ 'ਤੇ ਸਾਰੇ ਸੈਲੇਬਸ ਨੇ ਪ੍ਰਤੀਕਿਰਿਆ ਦਿੱਤੀ ਹੈ।
View this post on Instagram